ਕੋਰੋਨਾ ਆਫ਼ਤ ਦੌਰਾਨ 'ਕੈਨੇਡਾ' ਦੀ ਸਿਆਸਤ ਗਰਮਾਈ, 'ਵਿੱਤ ਮੰਤਰੀ' ਨੇ ਦਿੱਤਾ ਅਸਤੀਫ਼ਾ

Tuesday, Aug 18, 2020 - 08:39 AM (IST)

ਕੋਰੋਨਾ ਆਫ਼ਤ ਦੌਰਾਨ 'ਕੈਨੇਡਾ' ਦੀ ਸਿਆਸਤ ਗਰਮਾਈ, 'ਵਿੱਤ ਮੰਤਰੀ' ਨੇ ਦਿੱਤਾ ਅਸਤੀਫ਼ਾ

ਟੋਰਾਂਟੋ : ਕੋਰੋਨਾ ਆਫ਼ਤ ਦੌਰਾਨ ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮਾਰਨਿਊ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਤੋਂ ਬਾਅਦ ਵਿੱਤ ਮੰਤਰੀ ਨੇ ਕਿਹਾ ਹੈ ਕਿ ਉਹ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ 'ਚ ਉਹ ਦਿਲਚਸਪੀ ਰੱਖਦੇ ਹਨ ਅਤੇ ਉਹ ਇਸ ਦੀ ਅਗਵਾਈ ਲਈ ਆਪਣਾ ਨਾਂ ਅੱਗੇ ਰੱਖਣਗੇ।

ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੋਇਆ ਸੌਖਾ, 'ਸਿੱਧੀ ਉਡਾਣ' ਸ਼ੁਰੂ

ਮਾਰਨਿਊ ਦੇ ਅਸਤੀਫ਼ੇ ਤੋਂ ਬਾਅਦ ਦੇਸ਼ 'ਚ ਸਿਆਸਤ ਗਰਮਾ ਗਈ ਹੈ। ਬਿੱਲ ਮਾਰਨਿਊ ਦੇ ਅਸਤੀਫ਼ੇ ਪਿੱਛੇ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਆਪੋ-ਆਪਣੇ ਤਰਕ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦਾ ਭੜਥੂ, ਕਾਂਗਰਸੀ ਮੰਤਰੀ ਤੋਂ ਬਾਅਦ ਹੁਣ 'ਅਕਾਲੀ ਵਿਧਾਇਕ' ਹੋਇਆ ਸ਼ਿਕਾਰ

ਇਨ੍ਹਾਂ ਸਭ ਦੌਰਾਨ ਖ਼ਾਸ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਤ ਮੰਤਰੀ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ : ਅੱਧੀ ਰਾਤੀਂ ਪਿੰਡ 'ਚ ਵੱਡੀ ਵਾਰਦਾਤ, ਮੰਜੇ ਤੇ ਸੁੱਤੇ ਬਜ਼ੁਰਗ ਨੂੰ ਹਥਿਆਰਾਂ ਨਾਲ ਵੱਢਿਆ


author

Babita

Content Editor

Related News