ਕੈਨੇਡਾ ਚੋਣਾਂ 2019 : ਜਸਟਿਨ ਟਰੂਡੋ ਨੂੰ ਸਤਾ ਰਿਹੈ 'ਹਾਰ ਦਾ ਡਰ'

10/20/2019 8:23:30 PM

ਟੋਰਾਂਟੋ - ਕੈਨੇਡਾ 'ਚ 21 ਅਕਤੂਬਰ ਮਤਲਬ ਕੱਲ ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਆਖਿਆ ਹੈ ਕਿ ਅਸੀਂ ਹਰ ਇਕ ਵੋਟ ਲਈ ਲੜੇ। ਉਨ੍ਹਾਂ ਇਹ ਵੀ ਮੰਨਿਆ ਕਿ ਚੋਣਾਂ 'ਚ ਉਨ੍ਹਾਂ ਦੇ ਵਿਰੋਧੀਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਵੀ ਹਨ। ਐਗਜ਼ਿਟ ਪੋਲ ਮੁਤਾਬਕ ਟਰੂਡੋ ਅਤੇ ਲਿਬਰਲ ਪਾਰਟੀ ਦਾ ਆਪਣੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨਾਲ ਤਕੜਾ ਮੁਕਾਬਲਾ ਹੈ। ਪੋਲ ਮੁਤਾਬਕ ਟਰੂਡੋ ਅਤੇ ਲਿਬਰਲ ਪਾਰਟੀ ਨੂੰ ਬਹੁਮਤ ਲਈ ਲੋੜੀਂਦੀਆਂ ਸੀਟਾਂ ਮਿਲਣੀਆਂ ਜ਼ਰੂਰੀ ਹਨ। ਇਸ ਨਾਲ ਉਹ ਕਮਜ਼ੋਰ ਪੈ ਜਾਣਗੇ ਅਤੇ ਸ਼ਾਸਨ ਲਈ ਛੋਟੇ ਦਲਾਂ 'ਤੇ ਨਿਰਭਰ ਹੋਣਗੇ।

ਕੈਨੇਡਾ ਦੀ ਸੰਸਦ ਮਤਲਬ ਹਾਊਸ ਆਫ ਕਾਮਨਸ 'ਚ ਕੁਲ 338 ਸੀਟਾਂ ਹਨ ਅਤੇ ਕਿਸੇ ਵੀ ਪਾਰਟੀ ਨੂੰ ਬਹੁਮਤ ਦੀ ਸਰਕਾਰ ਬਣਾਉਣ ਲਈ 170 ਸੀਟਾਂ ਦੀ ਜ਼ਰੂਰਤ ਹੁੰਦੀ ਹੈ। ਜਸਟਿਨ ਟਰੂਡੋ ਨੇ ਜ਼ਿਆਦਾਤਰ ਚੋਣ ਅਭਿਆਨ ਓਨਟਾਰੀਓ 'ਚ ਕੀਤੇ। ਇਹ ਕੈਨੇਡਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਰਾਜ ਹੈ। ਕੁਲ 338 ਸੀਟਾਂ 'ਚੋਂ ਇਥੋਂ ਦੀਆਂ 108 ਸੀਟਾਂ ਹਨ। ਇਨ੍ਹਾਂ 'ਚੋਂ 76 ਸੀਟਾਂ ਲਿਬਰਲ ਪਾਰਟੀ ਦੇ ਕੋਲ ਹਨ ਅਤੇ ਜੇਕਰ ਉਨ੍ਹਾਂ ਨੂੰ ਚੋਣਾਂ 'ਚ ਜਿੱਤ ਹਾਸਲ ਕਰਨੀ ਹੈ ਤਾਂ ਇਨਾਂ ਸੀਟਾਂ ਨੂੰ ਬਚਾਉਣਾ ਹੋਵੇਗਾ।
ਟੋਰਾਂਟੋ ਦੇ ਵ੍ਹਿਟਬੀ ਸ਼ਹਿਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿ ਮੈਂ ਪ੍ਰਵਾਨਗੀ ਲਈ ਕੋਈ ਵੀ ਵੋਟ ਨਹੀਂ ਲੈ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਕੈਨੇਡਾ ਦੇ ਲੋਕ ਜਿਸ ਤਰ੍ਹਾਂ ਨਾਲ ਭਵਿੱਖ ਚਾਹੁੰਦੇ ਹਨ, ਉਸ 'ਤੇ ਇਹ ਪ੍ਰਤੀਬਿੰਬਤ ਕਰ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਕੰਜ਼ਰਵੇਟਿਵ ਸਰਕਾਰ ਦੇ ਬਣਨ ਦਾ ਮੌਕਾ ਹੈ ਅਤੇ ਇਸ ਦਾ ਮਤਲਬ ਹੈ ਕਿ ਵੋਟ 'ਚ ਕਟੌਤੀ ਹੋਵੇਗੀ। ਸ਼ੁੱਕਰਵਾਰ ਨੂੰ ਜਾਰੀ ਹੋਏ ਨੈਨੋਜ ਰਿਸਰਚ ਪੋਲ ਮੁਤਾਬਕ ਕੰਜ਼ਰਵੇਟਿਵ ਨੂੰ 31.6 ਫੀਸਦੀ ਲੋਕਾਂ ਦਾ ਸਮਰਥਨ ਮਿਲਣ ਦੀ ਗੱਲ ਕਹੀ ਗਈ ਹੈ। ਜਦਕਿ ਲਿਬਰਲ ਪਾਰਟੀ ਨੂੰ 31.5 ਫੀਸਦੀ ਸਮਰਥਨ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਮਪੰਥੀ ਵਿਚਾਰਾਧਾਰਾ ਦੇ ਨਿਊ ਡੈਮੋਕ੍ਰੇਟਸ ਨੂੰ 19 ਫੀਸਦੀ ਲੋਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਗਿਆ ਹੈ।


Khushdeep Jassi

Content Editor

Related News