ਕੈਨੇਡਾ ਨੇ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੂੰ 'ਅੱਤਵਾਦੀ ਇਕਾਈ' ਐਲਾਨਿਆ

Friday, Jun 21, 2024 - 04:54 PM (IST)

ਓਟਾਵਾ- ਕੈਨੇਡਾ ਨੇ ਈਰਾਨੀ ਹਥਿਆਰਬੰਦ ਫ਼ੋਰਸਾਂ ਦੀ ਇਕ ਸ਼ਾਖਾ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੂੰ 'ਅੱਤਵਾਦੀ ਇਕਾਈ' ਐਲਾਨ ਕੀਤਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲਾਂਕ ਨੇ ਬੁੱਧਵਾਰ ਦੁਪਹਿਰ ਐਲਾਨ ਕੀਤਾ ਕਿ ਕੈਨੇਡਾ ਆਈ.ਆਰ.ਜੀ.ਸੀ. ਦੀ 'ਅੱਤਵਾਦੀ ਗਤੀਵਿਧੀ ਦਾ ਮੁਕਾਬਲਾ ਕਰਨ ਲਈ' ਆਪਣੇ ਕੋਲ ਉਪਲੱਬਧ ਸਾਰੇ ਸਾਧਨਾਂ ਦਾ ਉਪਯੋਗ ਕਰੇਗਾ। ਲੇਬਲਾਂਕ ਨੇ ਕਿਹਾ ਕਿ ਆਈ.ਆਰ.ਜੀ.ਸੀ. ਦੇ ਸੀਨੀਅਰ ਮੈਂਬਰਾਂ ਸਮੇਤ ਹਜ਼ਾਰਾਂ ਸੀਨੀਅਰ ਈਰਾਨੀ ਸਰਕਾਰੀ ਅਧਿਕਾਰੀਆਂ ਨੂੰ ਹੁਣ ਕੈਨੇਡਾ 'ਚ ਪ੍ਰਵੇਸ਼ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜੋ ਪਹਿਲੇ ਤੋਂ ਹੀ ਦੇਸ਼ ਦੇ ਅੰਦਰ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ। 

ਸਿਨਹੁਆ ਸਮਾਚਾਰ ਏਜੰਸੀ ਦੀ ਰਿਪੋਰਟ ਅਨੁਸਾਰ, ਜਨਤਕ ਸੁਰੱਖਿਆ ਕੈਨੇਡਾ ਵਲੋਂ ਜਾਰੀ ਇਕ ਪ੍ਰੈੱਸ ਬਿਆਨ ਅਨੁਸਾਰ ਦੱਸਿਆ ਕਿ ਇਸ ਐਲਾਨ ਦੇ ਨਤੀਜੇ ਵਜੋਂ ਤੁਰੰਤ ਪ੍ਰਭਾਵ ਤੋਂ ਕੈਨੇਡਾਈ ਵਿੱਤੀ ਸੰਸਥਾਵਾਂ, ਜਿਵੇਂ ਕਿ ਬੈਂਕਾਂ ਅਤੇ ਬ੍ਰੋਕਰੇਜ਼ ਨੂੰ 'ਅੱਤਵਾਦੀ ਸੰਗਠਨ' ਦੀ ਜਾਇਤਾਦ ਨੂੰ ਤੁਰੰਤ ਫ੍ਰੀਜ਼ ਕਰਨਾ ਹੋਵੇਗਾ। ਕੈਨੇਡਾ 'ਚ ਕਿਸੇ ਵੀ ਵਿਅਕਤੀ ਜਾਂ ਵਿਦੇਸ਼ 'ਚ ਕੈਨੇਡਾਈ ਲੋਕਾਂ ਲਈ ਜਾਣਬੁੱਝ ਕੇ ਅੱਤਵਾਦੀ ਸਮੂਹ ਦੀ ਮਲਕੀਅਤ ਵਾਲੀ ਜਾਂ ਕੰਟਰੋਲ ਵਾਲੀ ਜਾਇਦਾਦ ਨਾਲ ਸੰਬੰਧ ਰੱਖਣਾ ਇਕ ਅਪਰਾਧ ਹੈ। ਸਥਾਨਕ ਮੀਡੀਆ ਅਨੁਸਾਰ, ਜੇਕਰ ਧਾਰਮਿਕ ਸੰਗਠਨ ਅੱਤਵਾਦੀ ਸਮੂਹਾਂ ਨਾਲ ਆਪਣੇ ਸੰਬੰਧ ਬਣਾਏ ਰੱਖਦੇ ਹਨ ਤਾਂ ਉਹ ਆਪਣਾ ਦਰਜਾ ਗੁਆ ਸਕਦੇ ਹਨ। ਉਨ੍ਹਾਂ ਸਮੂਹਾਂ ਨਾਲ ਜੁੜੇ ਪਾਏ ਜਾਣ ਵਾਲੇ ਲੋਕਾਂ ਨੂੰ ਕੈਨੇਡਾ 'ਚ ਪ੍ਰਵੇਸ਼ ਤੋਂ ਵਾਂਝੇ ਕੀਤਾ ਜਾ ਸਕਦਾ ਹੈ। ਅਮਰੀਕਾ ਨੇ 2019 'ਚ ਆਈ.ਆਰ.ਜੀ.ਸੀ. ਨੂੰ 'ਅੱਤਵਾਦੀ  ਸਮੂਹ' ਐਲਾਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News