ਕੈਨੇਡਾ ਡੇਅ 'ਤੇ ਇਸ ਵਾਰ ਨਹੀਂ ਹੋਵੇਗੀ ਆਤਿਸ਼ਬਾਜ਼ੀ, ਜਾਣੋ ਆਯੋਜਕਾਂ ਨੇ ਕਿਉਂ ਲਿਆ ਇਹ ਫ਼ੈਸਲਾ

06/30/2023 2:19:06 PM

ਮਾਂਟਰੀਅਲ (ਏਜੰਸੀ)- ਉੱਤਰੀ ਕਿਊਬਿਕ ਵਿੱਚ ਅੱਗ ਲੱਗਣ ਕਾਰਨ ਹਵਾ ਦੀ ਗੁਣਵੱਤਾ ਸਬੰਧੀ ਚਿੰਤਾਵਾਂ ਬਰਕਰਾਰ ਰਹਿਣ ਕਾਰਨ ਕੈਨੇਡਾ ਡੇਅ 'ਤੇ  ਮਾਂਟਰੀਅਲ ਵਿੱਚ ਸ਼ਨੀਵਾਰ ਰਾਤ ਨੂੰ ਹੋਣ ਵਾਲੀ ਆਤਿਸ਼ਬਾਜ਼ੀ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਜੰਗਲਾਂ ਦੀ ਅੱਗ ਨੇ ਅਮਰੀਕਾ ਅਤੇ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਨੂੰ ਧੂੰਏਂ ਦੀ ਲਪੇਟ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ 110 ਖਪਤਕਾਰਾਂ ਨੂੰ ਕੀਤਾ 40.04 ਲੱਖ ਰੁਪਏ ਜੁਰਮਾਨਾ

ਕੈਨੇਡਾ ਡੇਅ ਸਮਾਗਮ ਦੇ ਆਯੋਜਕ ਵੱਜੋਂ ਨੁਮਾਇੰਦਗੀ ਕਰਨ ਵਾਲੇ ਟੈਂਡੇਮ ਕਮਿਊਨੀਕੇਸ਼ਨ ਦੇ ਸਟੀਫਨ ਗੁਰਟੀਨ ਦਾ ਕਹਿਣਾ ਹੈ ਕਿ ਜਨਤਕ ਸਿਹਤ ਅਧਿਕਾਰੀ ਇਹ ਦੱਸਣ ਵਿੱਚ ਅਸਮਰੱਥ ਹਨ ਕਿ ਕੀ ਧੂੰਏਂ ਦੀ ਚੇਤਾਵਨੀ ਸ਼ਨੀਵਾਰ ਤੱਕ ਜਾਰੀ ਰਹੇਗੀ ਜਾਂ ਨਹੀਂ ਪਰ ਉਨ੍ਹਾਂ ਕਿਹਾ ਕਿ ਆਯੋਜਕਾਂ ਨੇ ਜੰਗਲ ਦੀ ਅੱਗ ਨਾਲ ਪ੍ਰਭਾਵਿਤ ਲੋਕਾਂ ਨਾਲ "ਏਕਤਾ" ਕਾਰਨ ਆਤਿਸ਼ਬਾਜ਼ੀ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਗੁਰਟਿਨ ਨੇ ਕਿਹਾ ਕਿ ਆਯੋਜਕ ਹਵਾ ਵਿੱਚ ਕੋਈ ਹੋਰ ਪ੍ਰਦੂਸ਼ਨ ਨਹੀਂ ਫੈਲਾਉਣਾ ਚਾਹੁੰਦੇ। ਕੈਨੇਡਾ ਦਿਵਸ ਦੇਸ਼ ਦੀ ਕਨਫੈਡਰੇਸ਼ਨ ਦੀ ਵਰ੍ਹੇਗੰਢ ਮਨਾਉਂਦਾ ਹੈ।

ਇਹ ਵੀ ਪੜ੍ਹੋ: ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ

ਇਹ ਘੋਸ਼ਣਾ ਮਨੋਰੰਜਨ ਪਾਰਕ ਲਾ ਰੋਂਡੇ ਦੇ ਉਸ ਬਿਆਨ ਦੇ ਇੱਕ ਦਿਨ ਬਾਅਦ ਕੀਤੀ ਗਈ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਹਵਾ-ਗੁਣਵੱਤਾ ਦੀਆਂ ਚਿੰਤਾਵਾਂ ਦੇ ਕਾਰਨ ਵੀਰਵਾਰ ਨੂੰ ਹੋਣ ਵਾਲੀ ਆਤਿਸ਼ਬਾਜ਼ੀ ਦੀ ਯੋਜਨਾ ਨੂੰ ਰੱਦ ਕਰ ਦੇਵੇਗਾ। ਮਾਂਟਰੀਅਲ ਦੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਡਿਪਟੀ ਮੈਡੀਕਲ ਡਾਇਰੈਕਟਰ, ਡਾਕਟਰ ਡੇਵਿਡ ਕੈਸਰ ਨੇ ਕਿਹਾ ਕਿ ਆਤਿਸ਼ਬਾਜ਼ੀ ਸ਼ੋਅ ਨਾਲ ਨੇੜੇ ਦੇ ਖੇਤਰਾਂ ਵਿੱਚ ਹਵਾ ਪ੍ਰਦੂਸ਼ਨ ਜ਼ਿਆਦਾ ਵੱਧ ਸਕਦਾ ਹੈ। ਰਾਸ਼ਟਰੀ ਪੱਧਰ 'ਤੇ 490 ਥਾਵਾਂ 'ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿਚੋਂ 255 ਨੂੰ ਕਾਬੂ ਤੋਂ ਬਾਹਰ ਮੰਨਿਆ ਜਾਂਦਾ ਹੈ। ਕੈਨੇਡਾ ਪਹਿਲਾਂ ਹੀ ਸੜੇ ਹੋਏ ਖੇਤਰ ਦੇ ਰਿਕਾਰਡ ਨੂੰ ਪਾਰ ਕਰ ਚੁੱਕਾ ਹੈ। ਕੈਨੇਡਾ ਦੇ ਲਗਭਗ ਹਰ ਸੂਬੇ ਵਿੱਚ ਅੱਗ ਲੱਗੀ ਹੋਈ ਹੈ। ਕੈਨੇਡਾ ਦੀ ਸਰਕਾਰ ਦੇ ਅਨੁਸਾਰ, ਕੈਨੇਡਾ ਦਾ ਰਿਕਾਰਡ 30,000 ਵਰਗ ਮੀਲ (80,000 ਵਰਗ ਕਿਲੋਮੀਟਰ) ਖੇਤਰ ਸੜ ਗਿਆ ਹੈ, ਜੋ ਕਿ ਦੱਖਣੀ ਕੈਰੋਲੀਨਾ ਜਿੰਨਾ ਵੱਡਾ ਖੇਤਰ ਹੈ।

ਇਹ ਵੀ ਪੜ੍ਹੋ: ਵੁਹਾਨ ਖੋਜਕਰਤਾ ਦਾ ਦਾਅਵਾ: ਚੀਨ ਨੇ ਜਾਣਬੁੱਝ ਕੇ ਦੁਨੀਆ 'ਚ ਫੈਲਾਇਆ ਕੋਰੋਨਾ, 'ਜੈਵਿਕ ਹਥਿਆਰ' ਵਜੋਂ ਵਰਤਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News