ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਨੂੰ ਕੀਤਾ ਹੋਰ ਵੀ ਸਖ਼ਤ

01/30/2021 5:14:26 PM

ਓਟਾਵਾ- ਕੈਨੇਡਾ ਸਰਕਾਰ ਨੇ ਸਭ ਤੋਂ ਸਖ਼ਤ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲਾਂ ਹੀ ਲੋਕਾਂ ਨੂੰ ਅਲਰਟ ਕਰ ਦਿੱਤਾ ਸੀ ਕਿ ਜੇਕਰ ਕਿਸੇ ਨੇ ਵਿਦੇਸ਼ ਯਾਤਰਾ ਲਈ ਟਿਕਟ ਬੁੱਕ ਕਰਵਾਈ ਹੈ ਤਾਂ ਉਹ ਇਸ ਨੂੰ ਰੱਦ ਕਰ ਦੇਣ ਕਿਉਂਕਿ ਕੈਨੇਡਾ ਸਖ਼ਤ ਪਾਬੰਦੀਆਂ ਲਾਗੂ ਕਰਨ ਜਾ ਰਿਹਾ ਹੈ ਤੇ ਅਜਿਹਾ ਹੋ ਗਿਆ ਹੈ। ਇਨ੍ਹਾਂ ਨਵੇਂ ਨਿਯਮਾਂ ਕਾਰਨ ਲੋਕਾਂ ਦੀ ਜੇਬ ਵੀ ਢਿੱਲੀ ਹੋਵੇਗੀ।

ਨਵੇਂ ਨਿਯਮਾਂ ਮੁਤਾਬਕ ਅਗਲੇ ਹਫ਼ਤੇ ਤੋਂ ਕੌਮਾਂਤਰੀ ਯਾਤਰੀ ਮਾਂਟਰੀਅਲ, ਟੋਰਾਂਟੋ, ਕੈਲਗਰੀ ਅਤੇ ਵੈਨਕੁਵਰ ਹਵਾਈ ਅੱਡਿਆਂ 'ਤੇ ਉਤਰਨਗੇ ਤੇ ਇੱਥੇ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਹਰੇਕ ਵਿਅਕਤੀ ਕੋਲ ਆਪਣੀ 72 ਘੰਟੇ ਪਹਿਲਾਂ ਦੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਇਸ ਦੇ ਬਾਅਦ ਹੀ ਸਟਾਫ਼ ਵਿਅਕਤੀ ਨੂੰ ਇਕਾਂਤਵਾਸ ਸਬੰਧੀ ਦੱਸੇਗਾ। 

ਜਦ ਯਾਤਰੀ ਦਾ ਕੈਨੇਡਾ ਦੇ ਹਵਾਈ ਅੱਡੇ ਉੱਤੇ ਦੋਬਾਰਾ ਟੈਸਟ ਕੀਤਾ ਜਾਵੇਗਾ ਤਾਂ ਉਸ ਦੀ ਰਿਪੋਰਟ ਦੇ ਇੰਤਜ਼ਾਰ ਲਈ ਯਾਤਰੀ ਨੂੰ ਆਪਣੇ ਖਰਚੇ 'ਤੇ 3 ਦਿਨਾਂ ਲਈ ਹੋਟਲ ਵਿਚ ਰੁਕਣਾ ਪਵੇਗਾ। ਜੇਕਰ ਕਿਸੇ ਦਾ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਸ ਨੂੰ ਆਪਣੇ ਘਰ ਜਾ ਕੇ 14 ਦਿਨਾਂ ਲਈ ਇਕਾਂਤਵਾਸ ਰਹਿਣਾ ਪਵੇਗਾ। ਜੇਕਰ ਕਿਸੇ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਸਿਹਤ ਅਧਿਕਾਰੀ ਉਸ ਨੂੰ ਇਕਾਂਤਵਾਸ ਕਰਨਗੇ ਤੇ ਉਸ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਘਰਾਂ ਵਿਚ ਇਕਾਂਤਵਾਸ ਰਹਿਣ ਲਈ ਕਿਹਾ ਜਾਂਦਾ ਸੀ ਪਰ ਲੋਕ ਨਿਯਮਾਂ ਦੀ ਉਲੰਘਣਾ ਕਰਕੇ ਬਾਹਰ ਘੁੰਮਣ ਲੱਗ ਜਾਂਦੇ ਸਨ। 

ਪਹਿਲੀ ਫਰਵਰੀ ਤੋਂ ਓਂਟਾਰੀਓ ਸੂਬਾ ਵੀ ਯਾਤਰੀਆਂ ਦਾ ਕੋਰੋਨਾ ਟੈਸਟ ਲਵੇਗਾ ਤੇ ਫਿਰ ਹੀ ਕਿਸੇ ਵੀ ਵਿਅਕਤੀ ਨੂੰ ਉਸ ਦੀ ਮੰਜ਼ਲ 'ਤੇ ਜਾਣ ਦਿੱਤਾ ਜਾਵੇਗਾ। 
ਕੋਈ ਵੀ ਵਿਅਕਤੀ ਜਿਸ ਵਿਚ ਕੋਰੋਨਾ ਵਰਗਾ ਲੱਛਣ ਹੋਵੇਗਾ ਉਹ ਜਹਾਜ਼ ਵਿਚ ਸਵਾਰ ਹੋ ਕੇ ਕੈਨੇਡਾ ਲਈ ਉਡਾਣ ਨਹੀਂ ਲਵੇਗਾ। ਜਹਾਜ਼ ਵਿਚ ਬੈਠਣ ਤੋਂ ਪਹਿਲਾਂ ਯਾਤਰੀ ਨੂੰ ਆਪਣੀ ਨੈਗੇਟਿਵ ਕੋਰੋਨਾ ਰਿਪੋਰਟ ਦਿਖਾਉਣੀ ਪਵੇਗੀ। 
 


Lalita Mam

Content Editor

Related News