ਕੈਨੇਡਾ ''ਚ ਕੋਰੋਨਾ ਮਾਮਲੇ 8 ਲੱਖ 50 ਹਜ਼ਾਰ ਤੋਂ ਪਾਰ, ਭਾਰਤ ਨਾਲ ਕੋਰੋਨਾ ਟੀਕੇ ਲਈ ਕੀਤੀ ਗੱਲ

02/24/2021 5:59:35 PM

ਟੋਰਾਂਟੋ (ਭਾਸ਼ਾ): ਕੈਨੇਡਾ ਦੀ ਖਰੀਦ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਭਾਰਤ ਦੇ ਸੀਰਮ ਇੰਸਟੀਚਿਊਟ ਨਾਲ ਐਸਟ੍ਰਾਜ਼ੇਨੇਕਾ ਟੀਕੇ ਦੀਆਂ ਵਾਧੂ ਖੁਰਾਕਾਂ ਲੈਣ ਸੰਬੰਧੀ ਗੱਲਬਾਤ ਕੀਤੀ ਗਈ ਹੈ। ਆਨੰਦ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ 2 ਕਰੋੜ ਦੀਆਂ ਵਾਧੂ ਖੁਰਾਕਾਂ ਲਈ ਸੰਪਰਕ ਕੀਤਾ ਹੈ, ਜਿਸ ਦਾ ਅਸੀਂ ਐਸਟ੍ਰਾਜ਼ੇਨੇਕਾ ਦੇ ਨਾਲ ਸਮਝੌਤਾ ਕੀਤਾ ਹੋਇਆ ਹੈ। ਉਹਨਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇਹਨਾਂ ਵਧੀਕ 2 ਕਰੋੜ ਖੁਰਾਕਾਂ ਦੀ ਅਮਰੀਕਾ ਨੂੰ ਸਪਲਾਈ ਕੀਤੀ ਜਾਵੇਗੀ।

ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਮੰਗਲਵਾਰ ਦੁਪਹਿਰ ਤੱਕ ਕੋਵਿਡ-19 ਦੇ ਮਾਮਲਿਆਂ ਦਾ ਕੁੱਲ ਅੰਕੜਾ 850,000 ਤੋਂ ਪਾਰ ਚਲਾ ਗਿਆ। ਸੀਟੀਵੀ ਮੁਤਾਬਕ 21,747 ਮੌਤਾਂ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 851,231 ਹੋ ਗਈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਓਂਟਾਰੀਓ ਵਿਚ ਮੰਗਲਵਾਰ ਸਵੇਰੇ ਕੋਵਿਡ-19 ਦੇ 975 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਨਾਲ ਸੂਬੇ ਵਿਚ ਕੁੱਲ ਕੇਸ 295,119 ਹੋ ਗਏ, ਜਿਨ੍ਹਾਂ ਵਿਚ 6,884 ਮੌਤਾਂ ਅਤੇ 277,939 ਠੀਕ ਹੋਏ ਲੋਕ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੀ ਸੰਸਦ 'ਚ ਆਨੰਦ ਕੁਮਾਰ ਦੀ ਹੋਈ ਤਾਰੀਫ਼, ਦੱਸਿਆ ਪ੍ਰੇਰਣਾਦਾਇਕ

ਓਂਟਾਰੀਓ ਸਰਕਾਰ ਨੇ ਕਿਹਾ ਕਿ ਸੂਬੇ ਦੀ ਕੋਵਿਡ-19 ਸਕਾਰਾਤਮਕ ਦਰ 4.2 ਫੀਸਦ ਹੈ। ਰਿਪੋਰਟ ਕੀਤੇ ਗਏ ਮਾਮਲਿਆਂ ਦੀ ਸੱਤ ਦਿਨਾਂ ਦੀ ਔਸਤ 1,050 ਹੈ, ਜੋ ਇਕ ਹਫ਼ਤੇ ਪਹਿਲਾਂ ਅੱਜ ਰਿਪੋਰਟ ਕੀਤੀ ਗਈ 1,038 ਤੋਂ ਵੱਧ ਹੈ।ਸਰਕਾਰ ਨੇ ਇਹ ਵੀ ਕਿਹਾ ਕਿ ਇਸ ਵੇਲੇ ਪੂਰੇ ਸੂਬੇ ਵਿਚ 10,296 ਐਕਟਿਵ ਕੋਵਿਡ-19 ਕੇਸ ਹਨ ਅਤੇ ਸੋਮਵਾਰ ਦੀ 400 ਦੀ ਰਿਪੋਰਟ ਤੋਂ ਬਾਅਦ ਦੀ ਪੁਸ਼ਟੀ ਕੀਤੀ ਗਈ ਕੋਵਿਡ-19 ਵੈਰੀਐਂਟ ਦੀ ਕੁੱਲ ਗਿਣਤੀ ਅਜੇ ਵੀ ਬਦਲ ਰਹੀ ਹੈ। ਓਂਟਾਰੀਓ ਵਿਚ 400 ਪੁਸ਼ਟ ਕੋਵਿਡ-19 ਵੈਰੀਐਂਟ ਵਿਚੋਂ 390 ਬੀ .1.1.7, ਨੌਂ ਬੀ .1.351 ਅਤੇ ਇੱਕ ਪੀ .1 ਹਨ। ਮੰਗਲਵਾਰ ਤੱਕ, ਓਂਟਾਰੀਓ ਵਿਚ 247,042 ਵਿਅਕਤੀਆਂ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਟੀਕਾ ਲਗਾਇਆ ਗਿਆ ਹੈ।

ਇਸ ਦੌਰਾਨ, ਕਿਊਬਿਕ ਵਿਚ ਮੰਗਲਵਾਰ ਸਵੇਰੇ ਕੋਵਿਡ-19 ਦੇ 739 ਹੋਰ ਕੇਸ ਦਰਜ ਕੀਤੇ ਗਏ, ਜਿਸ ਨਾਲ ਸੂਬੇ ਵਿਚ ਕੁੱਲ ਕੇਸਾਂ ਦੀ ਗਿਣਤੀ 283,666 ਹੋ ਗਈ, ਜਿਸ ਵਿਚ 10,330 ਮੌਤਾਂ ਅਤੇ 265,456 ਠੀਕ ਹੋਏ ਲੋਕ ਸ਼ਾਮਲ ਹਨ। ਸੂਬੇ ਵਿਚ ਸੱਤ ਦਿਨਾਂ ਦੀ ਰੋਜ਼ਾਨਾ ਕੇਸ ਵਾਧਾ ਦਰ 783 ਹੈ ਅਤੇ ਇਸ ਵਿਚ 7,880 ਐਕਟਿਵ ਕੇਸ ਹਨ।  ਸੂਬੇ ਵਿਚ ਟੀਕੇ ਦੀਆਂ 365,978 ਖੁਰਾਕਾਂ ਲਗਾਈਆਂ ਗਈਆਂ ਹਨ।

ਨੋਟ-  ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News