ਕੈਨੇਡਾ ਨੇ ਮੰਕੀਪਾਕਸ ਦੇ 112 ਮਾਮਲਿਆਂ ਦੀ ਕੀਤੀ ਪੁਸ਼ਟੀ

06/11/2022 2:49:01 PM

ਓਟਾਵਾ (ਏਜੰਸੀ)- ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਦੇਸ਼ ਵਿੱਚ ਮੰਕੀਪਾਕਸ ਦੇ ਕੁੱਲ 112 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇੱਕ ਹੈਲਥ ਬ੍ਰੀਫਿੰਗ ਵਿੱਚ ਬੋਲਦੇ ਹੋਏ ਟੈਮ ਨੇ ਕਿਹਾ ਕਿ ਇਹ ਪੁਸ਼ਟੀ ਕੀਤੇ ਕੇਸ ਰਾਸ਼ਟਰੀ ਪੱਧਰ 'ਤੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ 1, ਅਲਬਰਟਾ ਵਿੱਚ 4, ਓਨਟਾਰੀਓ ਵਿੱਚ 9 ਅਤੇ ਕਿਊਬਿਕ ਵਿੱਚ 98 ਮਾਮਲੇ ਸ਼ਾਮਲ ਹਨ। ਇਕ ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਦੀ ਜਾਣਕਾਰੀ ਉਪਲੱਬਧ ਹੈ, ਉਨ੍ਹਾਂ ਦੀ ਉਮਰ 20 ਤੋਂ 63 ਸਾਲ ਵਿਚਕਾਰ ਹੈ ਅਤੇ ਇਸ ਵਾਇਰਸ ਦੀ ਪੁਸ਼ਟੀ ਸਿਰਫ਼ ਪੁਰਸ਼ਾਂ ਵਿਚ ਹੋਈ ਹੈ ਅਤੇ ਇਹ ਵਾਇਰਸ ਕਿਸੇ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਨਾਲ "ਕਿਸੇ ਵਿੱਚ ਵੀ ਫੈਲ ਸਕਦਾ ਹੈ"। 

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)

ਟੈਮ ਅਨੁਸਾਰ, ਟੀਕਾਕਰਨ 'ਤੇ ਰਾਸ਼ਟਰੀ ਸਲਾਹਕਾਰ ਕਮੇਟੀ ਜਾਂ NACI ਨੇ ਸ਼ੁੱਕਰਵਾਰ ਨੂੰ ਇਮਵਾਮਿਊਨ ਦੀ ਵਰਤੋਂ ਲਈ ਨਵੀਆਂ ਸਿਫ਼ਾਰਸ਼ਾਂ ਜਾਰੀ ਕੀਤੀਆਂ ਹਨ, ਜੋ ਕਿ ਹੈਲਥ ਕੈਨੇਡਾ ਵੱਲੋਂ ਮੰਕੀਪਾਕਸ ਦੇ ਵਿਰੁੱਧ ਟੀਕਾਕਰਨ ਲਈ ਪ੍ਰਵਾਨਿਤ ਟੀਕਾ ਹੈ। NACI ਨੇ ਸਿਫ਼ਾਰਿਸ਼ ਕੀਤੀ ਹੈ ਕਿ ਮੰਕੀਪਾਕਸ ਦੇ ਸੰਭਾਵਿਤ ਜਾਂ ਪੁਸ਼ਟੀ ਕੀਤੇ ਮਾਮਲੇ ਦੇ ਉੱਚ-ਜੋਖ਼ਮ ਵਾਲੇ ਵਿਅਕਤੀਆਂ ਨੂੰ ਇਮਵਾਮਿਊਨ ਦੀ ਇੱਕ ਖੁਰਾਕ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਮੰਕੀਪਾਕਸ ਇੱਕ ਸਿਲਵੇਟਿਕ ਜ਼ੂਨੋਸਿਸ ਹੈ ਜੋ ਮਨੁੱਖਾਂ ਵਿੱਚ ਸੰਕਰਮਣ ਦਾ ਕਾਰਨ ਬਣ ਸਕਦਾ ਹੈ ਅਤੇ ਇਹ ਬਿਮਾਰੀ ਆਮ ਤੌਰ 'ਤੇ ਮੱਧ ਅਤੇ ਪੱਛਮੀ ਅਫਰੀਕਾ ਦੇ ਜੰਗਲਾਂ ਵਾਲੇ ਹਿੱਸਿਆਂ ਵਿੱਚ ਹੁੰਦੀ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ ਹਰ ਸਿਗਰਟ 'ਤੇ ਲਿਖੀ ਜਾਏਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਰਨ ਵਾਲਾ ਬਣੇਗਾ ਪਹਿਲਾ ਦੇਸ਼

 


cherry

Content Editor

Related News