ਕੈਨੇਡਾ ਨੇ 12 ਤੋਂ 17 ਸਾਲ ਦੇ ਬੱਚਿਆਂ ਲਈ ਮਾਡਰਨਾ ਟੀਕੇ ਨੂੰ ਦਿੱਤੀ ਮਨਜ਼ੂਰੀ

Saturday, Aug 28, 2021 - 01:40 PM (IST)

ਓਟਾਵਾ (ਭਾਸ਼ਾ) : ਹੈਲਥ ਕੈਨੇਡਾ ਨੇ 12 ਤੋਂ 17 ਸਾਲ ਦੇ ਬੱਚਿਆਂ ਲਈ ਮਾਡਰਨਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮਾਡਰਨਾ ਟੀਕਾ ਦਸੰਬਰ 2020 ਤੋਂ ਕੈਨੇਡਾ ਵਿਚ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਵਰਤੋਂ ਲਈ ਮਨਜ਼ੂਰ ਹੋ ਗਿਆ ਸੀ। 

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਪੁਲਸ ਅਫ਼ਸਰ ਹਰਮਿੰਦਰ ਗਰੇਵਾਲ ਦੀ ਮੌਤ

ਸੁਤੰਤਰ ਵਿਗਿਆਨਕ ਸਮੀਖਿਆ ਤੋਂ ਬਾਅਦ ਹੈਲਥ ਕੈਨੇਡਾ ਨੇ ਸ਼ੁੱਰਕਵਾਰ ਨੂੰ ਕਿਹਾ ਕਿ ਇਹ ਨਿਰਧਾਰਤ ਕੀਤਾ ਗਿਆ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵਿਚ ਕੋਵਿਡ-19 ਫੈਲਣ ਤੋਂ ਰੋਕਣ ਲਈ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਹੈਲਥ ਕੈਨੇਡਾ ਨੇ ਮਈ ਵਿਚ ਇਸੇ ਉਮਰ ਵਰਗ ਲਈ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ। 

ਇਹ ਵੀ ਪੜ੍ਹੋ: ...ਜਦੋਂ ਮਸਕਟ ਤੋਂ ਢਾਕਾ 126 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ

ਹੈਲਥ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 21 ਅਗਸਤ ਤੱਕ 12 ਤੋਂ 17 ਸਾਲ ਦੀ ਉਮਰ ਦੇ 76.9 ਫ਼ੀਸਦੀ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਮਿਲੀ ਹੈ ਅਤੇ 63.5 ਫ਼ੀਸਦੀ ਨੂੰ 2 ਖ਼ੁਰਾਕਾਂ ਮਿਲ ਚੁੱਕੀਆਂ ਹਨ। ਕੈਨੇਡਾ ਵਿਚ ਅਜੇ ਵੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਿਸੇ ਵੀ ਕੋਵਿਡ-19 ਟੀਕੇ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਕੈਨੇਡਾ ਵਿਚ ਰੋਜ਼ਾਨਾ ਦੇ ਕੋਰੋਨਾ ਮਾਮਲਿਆਂ ਵਿਚ ਵਾਧਾ ਜਾਰੀ ਹੈ।

ਇਹ ਵੀ ਪੜ੍ਹੋ: ਕਾਬੁਲ ਧਮਾਕਿਆਂ ਪਿੱਛੋਂ ਅਮਰੀਕਾ ਦੀ ਜਵਾਬੀ ਕਾਰਵਾਈ, ISIS-K ਦੇ ਟਿਕਾਣਿਆ 'ਤੇ ਹਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News