ਕੈਨੇਡਾ 'ਚ ਦੋ ਦੇਸ਼ਾਂ ਦੇ 3 ਪਰਬਤਾਰੋਹੀਆਂ ਦੀ ਮੌਤ ਹੋਣ ਦਾ ਖਦਸ਼ਾ

Friday, Apr 19, 2019 - 10:05 AM (IST)

ਕੈਨੇਡਾ 'ਚ ਦੋ ਦੇਸ਼ਾਂ ਦੇ 3 ਪਰਬਤਾਰੋਹੀਆਂ ਦੀ ਮੌਤ ਹੋਣ ਦਾ ਖਦਸ਼ਾ

ਟੋਰਾਂਟੋ (ਭਾਸ਼ਾ)— ਪੱਛਮੀ ਕੈਨੇਡਾ ਵਿਚ ਇਕ ਪਰਬਤੀ ਖੇਤਰ ਵਿਚ ਬਰਫਬਾਰੀ ਦੇ ਬਾਅਦ ਤੋਂ ਤਿੰਨ ਵਿਸ਼ਵ ਪ੍ਰਸਿੱਧ ਪੇਸ਼ੇਵਰ ਪਰਬਤਾਰੋਹੀ ਲਾਪਤਾ ਹਨ। ਅਧਿਕਾਰੀਆਂ ਨੂੰ ਉਨ੍ਹਾਂ ਦੀ ਮੌਤ ਹੋ ਜਾਣ ਦਾ ਖਦਸ਼ਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੈਨਫ ਨੈਸ਼ਨਲ ਪਾਰਕ ਵਿਚ ਮੰਗਲਵਾਰ ਸ਼ਾਮ ਨੂੰ ਅਮਰੀਕਾ ਦੇ ਜੇਸ ਰੋਸਕੇਲੇ (36) ਅਤੇ ਆਸਟ੍ਰੀਆ ਦੇ ਹੰਸਜੋਰਗ ਏਊਰ (35) ਤੇ ਡੇਵਿਡ ਲਾਮਾ (28) ਲਾਪਤਾ ਹੋ ਗਏ ਸਨ।

ਅਧਿਕਾਰੀਆਂ ਨੇ ਅਗਲੇ ਦਿਨ ਹੈਲੀਕਾਪਟਰਾਂ ਦੀ ਮਦਦ ਨਾਲ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਪਾਰਕਸ ਕੈਨੇਡਾ ਮੁਤਾਬਕ ਤਿੰਨੇ ਪਰਬਤਾਰੋਹੀ ਹਾਊਸੇ ਨੇੜੇ ਉੱਚੇ ਅਤੇ ਮੁਸ਼ਕਲ ਮਾਰਗ ਜ਼ਰੀਏ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਦੱਸਿਆ ਕਿ ਬਚਾਅ ਕਰਤਾਵਾਂ ਨੇ ਕਈ ਬਰਫਬਾਰੀਆਂ ਅਤੇ ਮਲਬਿਆਂ ਦੇ ਨਿਸ਼ਾਨ ਦੇਖੇ ਜਿਸ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ।


author

Vandana

Content Editor

Related News