ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਬਰੈਂਪਟਨ ਸਿਟੀ ਚੋਣਾਂ 'ਚ 2 ਹੋਰ ਪੰਜਾਬੀ ਜਿੱਤੇ
Wednesday, Oct 26, 2022 - 03:44 PM (IST)
ਬਰੈਂਪਟਨ (ਬਿਊਰੋ): ਕੈਨੇਡਾ ਵਿਖੇ ਬਰੈਂਪਟਨ ਸਿਟੀ ਦੀਆਂ ਚੋਣਾਂ ਵਿਚ ਇਸ ਵਾਰ ਨਵੇਂ ਚਿਹਰਿਆਂ ਨੇ ਜਿੱਤ ਦਰਜ ਕਰਾਈ। ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਨਵੇਂ ਕੌਂਸਲਰ ਨਵਜੀਤ ਕੌਰ ਬਰਾੜ ਵਾਰਡ ਦੋ ਤੇ ਛੇ, ਹਰਕੀਰਤ ਸਿੰਘ ਵਾਰਡ ਨੌ ਤੇ ਦਸ 'ਤੇ ਇਸੇ ਵਾਰਡ ਤੋਂ ਰਿਜਨਲ ਕੌਂਸਲਰ ਗੁਰਪਤਾਪ ਸਿੰਘ ਤੂਰ ਨੇ ਪੁਰਾਣੇ ਰਿਜਨਲ ਕੌਸ਼ਲਰ ਗੁਰਪ੍ਰੀਤ ਢਿੱਲੋਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਤੂਰ 6,086 ਵੋਟਾਂ ਨਾਲ ਜੇਤੂ ਰਹੇ, ਜਦਕਿ ਮੌਜੂਦਾ ਗੁਰਪ੍ਰੀਤ ਸਿੰਘ ਢਿੱਲੋਂ ਨੂੰ 5,859 ਵੋਟਾਂ ਮਿਲੀਆਂ, ਦੋਹਾਂ ਦੀਆਂ ਵੋਟਾਂ ਵਿਚ ਸਿਰਫ 227 ਵੋਟਾਂ ਦਾ ਫਰਕ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਨਵਜੀਤ ਕੌਰ ਬਰਾੜ ਬਣੀ ਬਰੈਂਪਟਨ ਸਿਟੀ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ
ਤੂਰ ਨੇ ਕਿਹਾ ਕਿ ਇਹ ਸਿਰਫ ਮੇਰੀ ਜਿੱਤ ਨਹੀਂ ਸਗੋਂ ਵਾਰਡ 9 ਅਤੇ 10 ਦੀ ਜਿੱਤ ਹੈ।ਉਨ੍ਹਾਂ ਨੇ ਆਪਣੀ ਟੀਮ ਅਤੇ ਉਨ੍ਹਾਂ ਦੀ ਮਿਹਨਤ ਖਾਸ ਕਰਕੇ ਨੌਜਵਾਨਾਂ ਦਾ ਧੰਨਵਾਦ ਕੀਤਾ। ਹਰਕੀਰਤ ਸਿੰਘ 9076 ਵੋਟਾਂ ਦੇ ਨਾਲ ਜੇਤੂ ਰਹੇ। ਇੱਥੇ ਦੱਸ ਦਈਏ ਕਿ ਨਵਜੀਤ ਕੌਰ ਬਰਾੜ ਕੈਨੇਡਾ 'ਚ ਨਿਊ ਬਰੈਂਪਟਨ ਸਿਟੀ ਦੇ ਕੌਂਸਲਰ ਅਹੁਦੇ ਲਈ ਚੁਣੀ ਗਈ ਪਹਿਲੀ ਦਸਤਾਰਧਾਰੀ ਸਿੱਖ ਔਰਤ ਹੈ।ਪੰਜਾਬੀ ਮੂਲ ਦੇ ਨਿੱਕੀ ਕੌਰ ਤੇ ਬੌਬ ਦੁਸਾਂਝ ਚੋਣ ਹਾਰ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।