ਕੈਨੇਡਾ ''ਚ ਸਿੱਖ ਸਾਂਸਦ ਨੇ ਮੁਸਲਿਮ ਵਿਰੋਧੀ ਬਿੱਲ ਦੇ ਸਮਰਥਨ ਲਈ ਮੰਗੀ ਮੁਆਫ਼ੀ

Tuesday, Jun 15, 2021 - 07:18 PM (IST)

ਓਟਾਵਾ (ਬਿਊਰੋ): ਕੈਨੇਡਾ ਦੀ ਸਾਬਕਾ ਸਰਕਾਰ ਵਿਚ ਮੰਤਰੀ ਰਹੇ ਭਾਰਤੀ ਮੂਲ ਦੇ ਸਿੱਖ ਸਾਂਸਦ ਨੇ 5 ਸਾਲ ਪੁਰਾਣੇ ਇਕ ਬਿੱਲ ਨੂੰ ਲੈ ਕੇ ਜਨਤਕ ਤੌਰ ਤੇ ਮੁਆਫ਼ੀ ਮੰਗੀ ਹੈ।ਇਸ ਬਿੱਲ ਵਿਚ ਕਿਹਾ ਗਿਆ ਸੀਕਿ ਦੇਸ਼ ਵਿਚ ਮੁਸਲਿਮ ਔਰਤਾਂ ਨਾਗਰਿਕਤਾ ਦੀ ਸਹੁੰ ਚੁੱਕਣ ਵੇਲੇ ਨਕਾਬ ਨਹੀਂ ਪਾ ਸਕਣਗੀਆਂ। ਉਸ ਦੌਰਾਨ ਇਹ ਬਿੱਲ ਕਾਫੀ ਵਿਵਾਦਿਤ ਵੀ ਰਿਹਾ ਸੀ। ਹਾਲ ਹੀ ਵਿਚ ਇਸਲਾਮੋਫੋਬੀਆ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਮੁਸਲਿਮ ਪਰਿਵਾਰ 'ਤੇ ਟਰੱਕ ਚੜ੍ਹਾ ਕੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ-  ਕੈਨੇਡਾ 'ਚ ਇਮੀਗ੍ਰੇਸ਼ਨ ਧੋਖਾਧੜੀ ਮਾਮਲੇ 'ਚ ਪੰਜਾਬੀ ਵਕੀਲ ਨੇ ਅਪਰਾਧ ਕੀਤਾ ਸਵੀਕਾਰ

ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਟਿਮ ਉੱਪਲ 2015 ਵਿਚ ਪ੍ਰਧਾਨ ਮੰਤਰੀ ਰਹੇ ਸਟੀਫਨ ਹਾਰਪਰ ਦੀ ਸਰਕਾਰ ਵਿਚ ਮੰਤਰੀ ਸਨ।ਉਸ ਦੌਰਾਨ ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ। ਉੱਪਲ ਫਿਲਹਾਲ ਐਡਮਿੰਟਨ ਮਿਲ ਵੁੱਡਜ਼ ਤੋਂ ਸਾਂਸਦ ਹਨ। ਇਕ ਫੇਸਬੁੱਕ ਪੋਸਟ ਵਿਚ ਉਹਨਾਂ ਨੇ ਲਿਖਿਆ ਕਿ ਉਹ 2015 ਵਿਚ ਪ੍ਰਸਤਾਵਿਤ ਬਿੱਲ ਦੇ ਬੁਲਾਰੇ ਸਨ ਪਰ ਉਸ ਸਾਲ ਆਮ ਚੋਣਾਂ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਹੱਥੋਂ ਹਾਰਨ ਮਗਰੋਂ ਉਹਨਾਂ ਨੇ ਕੈਨੇਡਾ ਦੇ ਲੋਕਾਂ ਨਾਲ ਗੱਲ ਕੀਤੀ।ਇਸ ਦੌਰਾਨ ਉਹਨਾਂ ਨੂੰ ਅੰਦਾਜ਼ਾ ਹੋਇਆ ਕਿ ਕਿਵੇਂ ਇਸ ਪਾਬੰਦੀ ਅਤੇ 2015 ਦੀਆਂ ਚੋਣਾਂ ਦੌਰਾਨ ਦੂਜੀਆਂ ਮੁਹਿੰਮਾਂ ਦੀ ਘੋਸ਼ਣਾ ਨੇ ਕੈਨੇਡਾ ਦੇ ਮੁਸਲਿਮਾਂ ਨੂੰ  ਅਲੱਗ-ਥਲੱਗ ਕਰ ਦਿੱਤਾ ਸੀ ਅਤੇ ਇਸਲਾਮੋਫੋਬੀਆ ਦੀ ਵੱਧਦੀ ਪਰੇਸ਼ਾਨੀ ਵਿਚ ਯੋਗਦਾਨ ਦਿੱਤਾ ਸੀ। 

PunjabKesari

ਉਹਨਾਂ ਨੇ ਲਿਖਿਆ,''ਜਦੋਂ ਇਹਨਾਂ ਨੀਤੀਆਂ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਆਪਣੀ ਕੁਰਸੀ ਦੀ ਵਰਤੋਂ ਉਸ ਵੰਡ ਖ਼ਿਲਾਫ਼ ਜ਼ੋਰ ਦੇਣ ਲਈ ਕਰਨੀ ਚਾਹੀਦੀ ਸੀ ਜੋ ਦੂਜਿਆਂ ਦੀ ਧਾਰਨਾ ਨੂੰ ਵਧਾਵਾ ਦਿੰਦੇ ਹਨ। ਮੈਨੂੰ ਮਜ਼ਬੂਤ ਆਵਾਜ਼ ਨਾ ਬਣ ਪਾਉਣ ਦਾ ਦੁੱਖ ਹੈ ਅਤੇ ਆਪਣੀ ਭੂਮਿਕਾ ਲਈ ਮੁਆਫ਼ੀ ਚਾਹੁੰਦਾ ਹਾਂ।'' 6 ਜੂਨ, ਨੂੰ 20 ਸਾਲ ਦੇ ਇਕ ਮੁੰਡੇ ਨਥੇਨਿਅਲ ਬੈਲਟਮੈਨ ਨੇ ਓਂਟਾਰੀਓ ਦੇ ਹੈਮਿਲਟਨ ਵਿਚ ਇਕ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਟਰੱਕ ਹੇਠਾਂ ਦੇ ਕੇ ਮਾਰ ਦਿੱਤਾ ਸੀ। ਇਸ ਘਟਨਾ ਬਾਰੇ ਟਿਮ ਨੇ ਕਿਹਾ,''ਕਈ ਲੋਕਾਂ ਲਈ ਇਹ ਇਕ ਵਿਨਾਸ਼ਕਾਰੀ ਹਫ਼ਤਾ ਸੀ। ਇਕ ਰਾਸ਼ਟਰ ਦੇ ਤੌਰ 'ਤੇ ਅਸੀਂ ਇਕ ਪਰਿਵਾਰ ਲਈ ਦੁੱਖ ਮਨਾ ਰਹੇ ਹਾਂ ਜਿਸ 'ਤੇ ਇਕ ਅੱਤਵਾਦੀ ਨੇ ਹਮਲਾ ਕੀਤਾ ਅਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ।''


Vandana

Content Editor

Related News