ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕੁਝ ਇਸ ਅੰਦਾਜ਼ ''ਚ ਲੁੱਟਿਆ ਭਾਰਤੀਆਂ ਦਾ ਦਿਲ

08/23/2017 9:20:03 PM

ਮਾਂਟਰੀਅਲ — ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਭਾਰਤ ਨਾਲ ਖਾਸ ਲਗਾਅ ਕਿਸੇ ਤੋਂ ਲੁੱਕਿਆ ਨਹੀਂ ਹੈ। ਇਸ ਵਾਰ ਵੀ ਜਦੋਂ ਕੈਨੇਡਾ 'ਚ 'ਇੰਡੀਆ ਡੇਅ ਪਰੇਡ' ਮਨਾਇਆ ਗਿਆ ਤਾਂ ਟਰੂਡੋ ਨਾ ਸਿਰਫ ਭਾਰਤੀਆਂ ਪੁਸ਼ਾਕ 'ਚ ਦਿਖੇ, ਬਲਿਕ ਖਬਰਾਂ ਮੁਤਾਬਕ ਉਨ੍ਹਾਂ ਨੇ 'ਜੈ ਹਿੰਦ' ਕਹਿ ਕੇ ਆਪਣੇ ਭਾਸ਼ਣ ਨੂੰ ਖਤਮ ਕੀਤਾ।

PunjabKesari
ਭਾਰਤ ਦੇ 71ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ 'ਇੰਡੀਆ ਡੇਅ ਪਰੇਡ' 'ਚ ਟਰੂਡੋ ਨੇ ਜਦੋਂ ਆਉੁਦਿਆਂ ਹੀ 'ਜੈ ਹਿੰਦ' ਕਿਹਾ ਤਾਂ ਉਥੇ ਖੜੇ ਭਾਰਤੀ ਲੋਕ ਖੁਸ਼ੀ ਨਾਲ ਚਿੱਕਣ ਲੱਗੇ। ਟਰੂਡੋ ਨੇ ਖੁਦ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਲੋਕਾਂ ਨਾਲ ਭਾਰਤੀ ਤਿੰਰਗਾ ਫੱੜ ਕੇ ਫੋਟੋ ਸ਼ੇਅਰ ਕੀਤੀ ਹੈ। ਆਪਣੇ ਟਵੀਟ 'ਚ ਉਨ੍ਹਾਂ ਨੇ ਭਾਰਤ-ਕੈਨੇਡਾ ਦੀ ਦੋਸਤੀ ਇਸੇ ਤਰ੍ਹਾਂ ਭਵਿੱਖ 'ਚ ਵੀ ਚੱਲਣ ਦੀ ਉਮੀਦ ਜਤਾਈ ਹੈ। 

PunjabKesari
'ਇੰਡੀਆ ਡੇਅ ਪਰੇਡ' ਦੇ ਦੌਰਾਨ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਵੀ ਟਰੂਡੋ ਦੇ ਨਾਲ ਦਿਖੇ। ਸਵਰੂਪ ਨੇ ਕਿਹਾ, ''ਇੰਡੀਆ ਡੇਅ ਪਰੇਡ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹਿੱਸਾ ਲੈਣਾ ਕਾਫੀ ਅਨੁਭਵ ਹੈ। ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕਰੀਬ 2 ਘੰਟੇ ਤੱਕ ਸਮਾਂ ਬਿਤਾਇਆ। ਉਨ੍ਹਾਂ ਨੇ ਬੇਹੱਦ ਸਤਰਾਤਾਮਕ ਲਹਿਜ਼ੇ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ 'ਚ 'ਜੈ ਹਿੰਦ' ਬੋਲ ਕੇ ਕੀਤੀ ਅਤੇ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਕੋਲ ਭਾਰਤੀ ਕੁੜਤਿਆਂ ਦਾ ਬਹਿਤਰੀਨ ਕਲੈਕਸ਼ਨ ਹੈ।

PunjabKesari


Related News