ਕੈਨੇਡਾ : ਸਿੱਖ ਕਾਰਕੁਨਾਂ ਨੂੰ ਸਜ਼ਾ ਸੁਣਾਉਣ ਖ਼ਿਲਾਫ਼ ਰੋਸ ਵਿਖਾਵਾ
Tuesday, Mar 12, 2019 - 04:21 PM (IST)

ਵੈਨਕੁਵਰ (ਏਜੰਸੀ)- ਇੰਡੀਅਨਜ਼ ਐਬਰੌਡ ਫਾਰ ਪਲੂਰਲਿਸਟ (ਆਈਏਪੀਆਈ) ਨੇ ਪੰਜਾਬ ਵਿਚ ਤਿੰਨ ਸਿੱਖ ਕਾਰਕੁਨਾਂ ਨੂੰ ਸਿਰਫ ਸਾਹਿਤ ਰੱਖਣ ਦੇ ਇਲਜ਼ਾਮ ਹੇਠ ਸਜ਼ਾ ਸੁਣਾਉਣ ਖ਼ਿਲਾਫ਼ ਇੱਥੇ ਰੋਸ ਵਿਖਾਵਾ ਕੀਤਾ ਅਤੇ ਕਿਹਾ ਕਿ ਘੱਟ ਗਿਣਤੀਆਂ ਨੂੰ ‘ਦੇਸ਼ਧ੍ਰੋਹੀ’ ਕਰਾਰ ਦੇ ਕੇ ਜੇਲ੍ਹਾਂ ਅੰਦਰ ਕੈਦ ਕੀਤਾ ਹੋਇਆ ਹੈ। ਨਵਾਂਸ਼ਹਿਰ ਦੀ ਅਦਾਲਤ ਨੇ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਨੁੱਖੀ ਹੱਕਾਂ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਤਿੰਨਾਂ ਨੌਜਵਾਨਾਂ ਅਤੇ ਹੋਰ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।