ਕੈਨੇਡਾ ''ਚ ਪੰਜਾਬੀ ਨੇ ਵਸਾਇਆ ''ਮਿਨੀ ਪੰਜਾਬ'', ਵੀਡੀਓ
Monday, Sep 09, 2019 - 11:50 AM (IST)
ਟੋਰਾਂਟੋ (ਏਜੰਸੀ)— ਕੈਨੇਡਾ ਵਿਚ ਰਹਿੰਦੇ ਮੋਗਾ ਦੇ ਵਸਨੀਕ ਨੇ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜੇ ਹੋਣ ਦਾ ਸ਼ਾਨਦਾਰ ਉਦਾਹਰਣ ਪੇਸ਼ ਕੀਤਾ ਹੈ। ਇਹ ਨਜ਼ਾਰਾ ਪੰਜਾਬ ਦਾ ਨਹੀਂ ਸਗੋਂ ਕੈਨੇਡਾ ਦੇ ਸ਼ਹਿਰ ਓਲੀਵਰ ਦਾ ਹੈ। ਗਿਲ ਨੇ ਵਿਦੇਸ਼ ਵਿਚ ਰਹਿੰਦੇ ਹੋਏ ਵੀ ਪੰਜਾਬ ਦਾ ਮੋਹ ਨਹੀਂ ਛੱਡਿਆ। ਇੱਥੇ ਉਸ ਨੇ ਪੰਜਾਬੀ ਵਿਰਸੇ ਨਾਲ ਸਬੰਧਤ ਯਾਦਾਂ ਨੂੰ ਸੰਜੋ ਕੇ ਰੱਖਿਆ ਹੋਇਆ ਹੈ। ਗਿਲ ਨੇ ਪੰਜਾਬ ਤੋਂ ਮੰਗਵਾਈਆਂ ਵੰਨਗੀਆਂ ਫਾਰਮ ਵਿਚ ਸਜਾਈਆਂ ਹੋਈਆਂ ਹਨ। ਇਨ੍ਹਾਂ ਵਿਚ ਭਗਤ ਸਿੰਘ ਦੇ ਬੁੱਤ ਤੋਂ ਲੈ ਕੇ ਪੰਜਾਬੀਅਤ ਨੂੰ ਦਰਸਾਉਂਦੀ ਹਰ ਚੀਜ਼ ਰੱਖੀ ਗਈ ਹੈ। ਪੰਜਾਬ ਦੇ ਖੇਤਾਂ ਵਿਚ ਚਲਾਇਆ ਜਾਣ ਵਾਲ ਟਰੈਕਟਰ ਲੋਕਾਂ ਲਈ ਆਕਰਸ਼ਣ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ।