ਭਾਰਤੀ-ਕੈਨੇਡੀਅਨ ਸੁਪਰਸਟਾਰ ''ਲਿਲੀ ਸਿੰਘ'' ਨੇ ਯੂ-ਟਿਊਬ ਤੋਂ ਲਿਆ ਬ੍ਰੇਕ

11/15/2018 2:21:15 PM

ਟੋਰਾਂਟੋ (ਏਜੰਸੀ)— ਭਾਰਤੀ-ਕੈਨੇਡੀਅਨ ਯੂ-ਟਿਊਬ ਸੁਪਰਸਟਾਰ ਲਿਲੀ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਵੀਡੀਓ ਮੰਚ ਤੋਂ ਬ੍ਰੇਕ ਲੈ ਰਹੀ ਹੈ। ਕੈਨੇਡਾ ਵਿਚ ਜਨਮੀ ਕੰਟੈਂਟ ਨਿਰਮਾਤਾ ਲਿਲੀ ਨੇ 8 ਸਾਲ ਬਾਅਦ ਆਪਣੀ ਮਾਨਸਿਕ ਸਿਹਤ ਕਾਰਨ ਇਹ ਫੈਸਲਾ ਲਿਆ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਕਿ ਬ੍ਰੇਕ ਦੇ ਬਾਅਦ ਉਹ ਵਾਪਸ ਜ਼ਰੂਰ ਪਰਤੇਗੀ। ਇਕ ਮਸ਼ਹੂਰ ਅਤੇ ਲੋਕਪ੍ਰਿਅ ਯੂ-ਟਿਊਬ ਸਟਾਰ ਸਿੰਘ ਦੇ ਉਸ ਦੇ ਚੈਨਲਾਂ 'ਤੇ 14 ਮਿਲੀਅਨ ਤੋਂ ਜ਼ਿਆਦਾ ਫੈਨਸ ਹਨ। ਉਹ ਇਸ ਪਲੇਟਫਾਰਮ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਿਤਾਰਿਆਂ ਵਿਚੋਂ ਇਕ ਹੈ। 

ਸੋਮਵਾਰ ਰਾਤ ਇਕ ਵੀਡੀਓ ਜਾਰੀ ਕਰਦਿਆਂ ਲਿਲੀ ਨੇ ਕਿਹਾ,''ਮੈਂ ਮਾਨਸਿਕ, ਸਰੀਰਕ, ਭਾਵਨਾਤਮਕ ਤੇ ਰੂਹਾਨੀ ਤੌਰ 'ਤੇ ਥੱਕ ਗਈ ਹਾਂ।'' ਉਸ ਨੇ ਕਿਹਾ ਕਿ ਉਹ ਪੱਕੇ ਤੌਰ 'ਤੇ ਮੰਚ ਨਹੀਂ ਛੱਡ ਰਹੀ ਪਰ ਇਹ ਯਕੀਨੀ ਨਹੀਂ ਹੈ ਕਿ ਉਹ ਕਿੰਨੀ ਦੇਰ ਦੂਰ ਰਹੇਗੀ। ਇਹ ਬ੍ਰੇਕ ਇਕ ਹਫਤੇ ਦਾ ਹੋ ਸਕਦਾ ਹੈ, ਇਕ ਮਹੀਨੇ ਦਾ ਹੋ ਸਕਦਾ ਹੈ ਪਰ ਪੱਕੇ ਤੌਰ 'ਤੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

 

ਲਿਲੀ ਸਿੰਘ ਦੇ ਮਾਤਾ-ਪਿਤਾ ਮਾਲਵਿੰਦਰ ਕੌਰ ਅਤੇ ਸੁੱਖਵਿੰਦਰ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਹਨ। ਲਿਲੀ ਦਾ ਜਨਮ ਟੋਰਾਂਟੋ ਦੇ ਸਕਾਰਬੋਰੋ ਵਿਚ ਹੋਇਆ। 30 ਸਾਲਾ ਕਾਮੇਡੀਅਨ ਅਤੇ ਅਦਾਕਾਰਾ ਨੇ ਸਾਲ 2010 ਵਿਚ ਆਪਣੇ ਯੂ-ਟਿਊਬ ਚੈਨਲ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਜ਼ਿਆਦਾਤਰ ਸਮੱਗਰੀ ਭਾਰਤੀ ਵਿਰਾਸਤ ਅਤੇ ਉਸ ਦੀ ਨਸਲੀ ਪਿੱਠਭੂਮੀ 'ਤੇ ਆਧਾਰਿਤ ਸੀ। ਜਲਦੀ ਹੀ ਉਸ ਨੇ ਆਪਣੀ ਵਿਸ਼ਾ ਵਸਤੂ ਦਾ ਵਿਸਥਾਰ ਕੀਤਾ। ਸਾਲ 2013 ਤੱਕ ਉਸ ਦੇ ਚਰਿੱਤਰ ਨੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿਚ ਰਹਿਣ ਵਾਲੀਆਂ ਦੱਖਣੀ ਏਸ਼ੀਆਈ ਲੜਕੀਆਂ ਨੂੰ ਆਪਣਾ ਪ੍ਰਸ਼ੰਸਕ ਬਣਾਇਆ ਸੀ। 

ਬੀਤੇ ਸਾਲ ਲਿਲੀ ਨੇ ਇਕ ਕਿਤਾਬ ਰਿਲੀਜ਼ ਕੀਤੀ ਤੇ ਇਕ ਫਿਲਮ ਬਣਾਈ। ਲਿਲੀ ਪਹਿਲੀ ਅਜਿਹੀ ਯੂ-ਟਿਊਬ ਸਟਾਰ ਨਹੀਂ ਹੈ ਜਿਸ ਨੇ ਇਸ ਪਲੇਟਫਾਰਮ ਤੋਂ ਬ੍ਰੇਕ ਲਿਆ ਹੈ। ਬਹੁਤ ਸਾਰੇ ਅਜਿਹੇ ਆਨਲਾਈਨ ਸਟਾਰ ਹਨ ਜਿਨ੍ਹਾਂ ਨੇ ਹਾਲ ਹੀ ਵਿਚ ਆਪਣੇ ਕੰਮ ਤੋਂ ਬ੍ਰੇਕ ਲਿਆ ਹੈ।


Vandana

Content Editor

Related News