ਭਾਰਤੀ ਮੂਲ ਦੀ ਕੁੜੀ ਹੋਈ ਲਾਪਤਾ, ਕੈਨੇਡਾ ਪੁਲਸ ਨੇ ਮੰਗੀ ਲੋਕਾਂ ਦੀ ਮਦਦ

Monday, Aug 19, 2019 - 09:54 AM (IST)

ਭਾਰਤੀ ਮੂਲ ਦੀ ਕੁੜੀ ਹੋਈ ਲਾਪਤਾ, ਕੈਨੇਡਾ ਪੁਲਸ ਨੇ ਮੰਗੀ ਲੋਕਾਂ ਦੀ ਮਦਦ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਤੋਂ 14 ਅਗਸਤ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਈ ਭਾਰਤੀ ਮੂਲ ਦੀ ਲਵਲੀਨ ਧਵਨ ਦੀ ਤਲਾਸ਼ ਲਈ ਲੋਕਾਂ ਤੋਂ ਮਦਦ ਮੰਗੀ ਹੈ।ਜਾਣਕਾਰੀ ਮੁਤਾਬਕ 27 ਸਾਲ ਦੀ ਲਵਨੀਨ ਧਵਨ ਨੂੰ ਆਖ਼ਰੀ ਵਾਰ 14 ਅਗਸਤ ਨੂੰ ਸਵੇਰੇ 9:30 ਵਜੇ ਮੈਕਲਾਫ਼ਲਿਨ ਰੋਡ ਸਾਊਥ ਅਤੇ ਸਟੀਲਜ਼ ਐਵੇਨਿਊ ਵੈਸਟ ਇਲਾਕੇ ਵਿਚ ਦੇਖਿਆ ਗਿਆ ਸੀ। 

ਪੀਲ ਪੁਲਿਸ ਦੇ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਲਵਲੀਨ ਧਵਨ ਦੀ ਤਸਵੀਰ ਅਤੇ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 57 ਕਿਲੋਗ੍ਰਾਮ ਹੈ। ਉਸ ਦੇ ਵਾਲ ਕਾਲੇ ਅਤੇ ਮੋਢਿਆਂ ਤੱਕ ਲੰਮੇ ਹਨ। ਆਖਰੀ ਵਾਰ ਵੇਖੇ ਜਾਣ ਸਮੇਂ ਲਵਲੀਨ ਧਵਨ ਨੇ ਸਫੈਦ ਟੀ-ਸ਼ਰਟ ਅਤੇ ਭੂਰੇ ਰੰਗ ਦੀ ਟ੍ਰੈਕ ਪੈਂਟ ਪਹਿਨੀ ਹੋਈ ਸੀ।


author

Vandana

Content Editor

Related News