ਕਰੈਸ਼ ਹੋਣ ਤੋਂ ਪਹਿਲਾਂ ਟਰੱਕ ਨੇੜਿਓਂ ਲੰਘਿਆ ਜਹਾਜ਼, ਵੀਡੀਓ ਵਾਇਰਲ

03/18/2019 3:48:01 PM

ਟੋਰਾਂਟੋ (ਬਿਊਰੋ)— ਕੈਨੇਡਾ ਦੇ ਬਟਨਵਿਲੇ ਹਵਾਈ ਅੱਡੇ ਨੇੜੇ ਹਾਈਵੇਅ 'ਤੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਅਸਲ ਵਿਚ ਹਾਈਵੇਅ 'ਤੇ ਚੱਲ ਰਹੀਆਂ ਗੱਡੀਆਂ ਵਿਚੋਂ ਇਕ ਦੇ ਨੇੜਿਓਂ ਜਹਾਜ਼ ਕਰੀਬ ਨਾਲ ਟਕਰਾਉਣ ਤੋਂ ਬਚ ਗਿਆ। ਇਹ ਪੂਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ। ਅਸਲ ਵਿਚ ਹਵਾਈ ਅੱਡੇ ਦੇ ਨੇੜੇ ਹਾਈਵੇਅ 'ਤੇ ਇਕ ਛੋਟਾ ਜਹਾਜ਼ ਆਪਣਾ ਸੰਤੁਲਨ ਗਵਾ ਬੈਠਾ। ਉੱਡਦਾ-ਉੱਡਦਾ ਜਹਾਜ਼ ਹਾਈਵੇਅ ਨੇੜੇ ਪਹੁੰਚ ਗਿਆ। ਹਾਈਵੇਅ 'ਤੇ ਵੱਡੀ ਗਿਣਤੀ ਵਿਚ ਗੱਡੀਆਂ ਚੱਲ ਰਹੀਆਂ ਸਨ। ਅਜਿਹੇ ਵਿਚ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਹਾਈਵੇਅ 'ਤੇ ਚੱਲ ਰਹੇ ਇਕ ਟਰੱਕ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਿਆ।

 

ਜਦੋਂ ਜਹਾਜ਼ ਟਰੱਕ ਨੂੰ ਛੂਹ ਕੇ ਲੰਘ ਰਿਹਾ ਸੀ ਉਦੋਂ ਇਹ ਪੂਰਾ ਘਟਨਾਕ੍ਰਮ ਕੈਮਰੇ ਵਿਚ ਕੈਦ ਹੋ ਗਿਆ। ਇਸ ਘਟਨਾ ਸਬੰਧੀ ਵੀਡੀਓ ਜਲਦ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਨੂੰ ਟਵਿੱਟਰ 'ਤੇ 2,783 ਰੀਟਵੀਟ ਮਿਲੇ ਹਨ ਅਤੇ 5,040 ਲਾਈਕਸ। ਇਸ ਘਟਨਾ ਦਾ ਗਵਾਹ ਅਤੇ ਟੋਰਾਂਟੋ ਏਰੀਆ ਦਾ ਉਹ ਟਰੱਕ ਡਰਾਈਵਰ ਖੁਦ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਜੋ ਕਿ ਇਸ ਘਟਨਾ ਵਿਚ ਵਾਲ-ਵਾਲ ਬਚ ਗਏ। ਟਰੱਕ ਡਰਾਈਵਰ ਬਿਲ ਚੇਨ ਨੇ ਦੱਸਿਆ,''ਹਾਈਵੇਅ 'ਤੇ ਕਾਫੀ ਗੱਡੀਆਂ ਚੱਲ ਰਹੀਆਂ ਸਨ। ਮੈਂ ਵੀ ਡਰਾਈਵਿੰਗ ਕਰ ਰਿਹਾ ਸੀ। ਅਚਾਨਕ ਮੈਂ ਟਰੱਕ ਨੂੰ ਤੇਜ਼ੀ ਨਾਲ ਦੌੜਾਇਆ ਅਤੇ ਦੇਖਦੇ ਹੀ ਦੇਖਦੇ ਇਕ ਜਹਾਜ਼ ਮੇਰੇ ਸਾਹਮਣੇ ਆ ਗਿਆ। ਉਸ ਵੇਲੇ ਮੇਰੇ ਡੈਸ਼ ਕੈਮ ਵਿਚ ਇਹ ਫੁਟੇਜ ਰਿਕਾਰਡ ਹੋ ਗਈ। ਮੈਂ ਇਸ ਪੂਰੀ ਘਟਨਾ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਕਰੈਸ਼ ਹੋ ਗਿਆ।''


Vandana

Content Editor

Related News