''ਦੁਨੀਆ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ''ਚ ਮਦਦ ਕਰ ਸਕਦੇ ਹਨ ਟਰੰਪ''

12/06/2016 6:17:17 PM

ਵਾਸ਼ਿੰਗਟਨ— ਅਮਰੀਕਾ ਦੇ ਨਵੇਂ ਚੁਣੇ ਗਏ ਉੱਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਸਮਝੌਤਾ ਕਰਵਾਉਣ ਦੀ ਆਪਣੇ ਅਸਾਧਾਰਣ ਯੋਗਤਾ ਜ਼ਰੀਏ ਦੁਨੀਆ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਦੇ ਹਨ ਅਤੇ ਤਣਾਅ ਨੂੰ ਘੱਟ ਕਰ ਸਕਦੇ ਹਨ। ਪੇਂਸ ਨੇ ਇਹ ਗੱਲ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਵਲੋਂ ਪਾਕਿਸਤਾਨ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੋਈ ਵੀ ਭੂਮਿਕਾ ਨਿਭਾਉਣ ਦਾ ਪ੍ਰਸਤਾਵ ਦੇਣ ਦੀ ਪਿੱਠਭੂਮੀ ''ਚ ਕਹੀ।
ਪੇਂਸ ਨੇ ਕਿਹਾ, ''''ਇਹ ਤਾਂ ਸਾਫ ਹੈ ਕਿ ਹਾਲ ਦੇ ਦਿਨਾਂ ''ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਹੈ। ਇਸ ਦੇ ਨਤੀਜੇ ਵਜੋਂ ਕਸ਼ਮੀਰ ''ਚ ਹਿੰਸਾ ਹੋਈ। ਉਨ੍ਹਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟਰੰਪ ਨੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਜੋ ਗੱਲਬਾਤ ਕੀਤੀ ਹੈ, ਉਹ ਦੋਹਾਂ ਦੇਸ਼ਾਂ ਨਾਲ ਸੰਬੰਧ ਕਾਇਮ ਕਰਨ ਦੇ ਅਮਰੀਕਾ ਦੇ ਸੰਕਲਪ ਨੂੰ ਜ਼ਾਹਰ ਕਰਦੀ ਹੈ।
ਪੇਂਸ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਟਰੰਪ ਕਸ਼ਮੀਰ ਮੁੱਦੇ ''ਤੇ ਫੈਸਲੇ ਤੱਕ ਪਹੁੰਚਣ ''ਚ ਵਿਚੋਲਗੀ ਦੀ ਭੂਮਿਕਾ ਨਿਭਾਉਣਗੇ ਤਾਂ ਇਸ ਦੇ ਜਵਾਬ ''ਚ ਉਨ੍ਹਾਂ ਕਿਹਾ ਕਿ ਮੇਰਾ ਖਿਆਲ ਹੈ ਕਿ ਟਰੰਪ ਇਕ ਅਜਿਹੇ ਵਿਅਕਤੀ ਹਨ, ਜੋ ਇੱਥੇ ਅਮਰੀਕਾ ਦੇ ਹਿੱਤਾਂ ਨੂੰ ਅੱਗੇ ਵਧਾਉਣ, ਅਰਥਵਿਵਸਥਾ ਦਾ ਪੁਨਰਨਿਰਮਾਣ ਕਰਨ ਅਤੇ ਅਮਰੀਕੀ ਰੋਜ਼ਗਾਰਾਂ ਲਈ ਲੜਨ ਨੂੰ ਤਿਆਰ ਹਨ।''''

Tanu

News Editor

Related News