ਊਠਾਂ ''ਤੇ ਆਏ ਤੇ ਤਾੜ-ਤਾੜ ਚਲਾ''ਤੀਆਂ ਗੋਲ਼ੀਆਂ ! 200 ਲੋਕਾਂ ਨੂੰ ਦਿੱਤੀ ਰੂਹ ਕੰਬਾਊ ਮੌਤ
Sunday, Nov 02, 2025 - 04:21 PM (IST)
ਇੰਟਰਨੈਸ਼ਨਲ ਡੈਸਕ- ਸੂਡਾਨ ਸਰਕਾਰ ਦੇ ਤਾਜ਼ਾ ਬਿਆਨ ਮੁਤਾਬਕ, ਪੱਛਮੀ ਸੂਡਾਨ ਦੇ ਅਲ ਫ਼ਸ਼ਰ ਸ਼ਹਿਰ ‘ਚ ਹੋਏ ਦਰਿੰਦਗੀ ਭਰੇ ਹਮਲੇ ‘ਚ ਅਰਧ ਸੈਨਿਕ ਦਸਤਿਆਂ (RSF) ਵੱਲੋਂ ਹੁਣ ਤੱਕ 2000 ਤੋਂ ਵੱਧ ਨਾਗਰਿਕਾਂ ਦਾ ਕਤਲ ਕੀਤਾ ਜਾ ਚੁੱਕਿਆ ਹੈ। ਇਸ ਤਾਜ਼ਾ ਕਤਲੇਆਮ ਨੇ ਦੁਨੀਆ ਭਰ ਨੂੰ ਹਿਲਾ ਦਿੱਤਾ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ
ਖੂਨ ਨਾਲ ਭਿੱਜੀ ਧਰਤੀ — 200 ਲੋਕ ਗੋਲੀਆਂ ਨਾਲ ਭੁੰਨੇ
ਰਿਪੋਰਟਾਂ ਅਨੁਸਾਰ, RSF ਦੇ ਹਥਿਆਰਬੰਦ ਜੱਥੇ ਊਠਾਂ ‘ਤੇ ਸਵਾਰ ਹੋ ਕੇ ਸ਼ਹਿਰ ‘ਚ ਦਾਖ਼ਲ ਹੋਏ ਅਤੇ ਨਿਰਦੋਸ਼ ਲੋਕਾਂ ਨੂੰ ਲਾਈਨ 'ਚ ਖੜ੍ਹਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ। ਕੁਝ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਇਕ ਵਿਅਕਤੀ ਨੂੰ ਸਿਰਫ਼ ਖ਼ਬਰ ਪਹੁੰਚਾਉਣ ਲਈ ਛੱਡਿਆ, ਬਾਕੀਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।
ਹਸਪਤਾਲਾਂ ਤੱਕ ਨਹੀਂ ਰਹੀ ਰਹਿਮ — ਮਰੀਜ਼ਾਂ ਨੂੰ ਵੀ ਮਾਰ ਦਿੱਤਾ
ਸੂਡਾਨ ਦੀ ਹਿਊਮਨ ਹੈਲਪ ਕਮਿਸ਼ਨਰ ਨੇ ਪੋਰਟ ਸੁਡਾਨ ‘ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ RSF ਦੇ ਜਵਾਨਾਂ ਨੇ ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ ਅਤੇ ਜ਼ਖ਼ਮੀਆਂ ਤੱਕ ਨੂੰ ਨਹੀਂ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਕਈ ਔਰਤਾਂ ਨਾਲ ਯੌਨ ਹਿੰਸਾ ਵੀ ਕੀਤੀ ਗਈ ਅਤੇ ਭੱਜਦੇ ਨਾਗਰਿਕਾਂ ਦਾ ਪਿੱਛਾ ਕਰਕੇ ਉਨ੍ਹਾਂ ਦਾ ਕਤਲ ਕੀਤਾ ਗਿਆ।
ਇਹ ਵੀ ਪੜ੍ਹੋ : Bank Locker 'ਚ ਕਿੰਨਾ Gold ਰੱਖਣ ਦੀ ਹੈ ਲਿਮਿਟ? ਜਾਣੋ RBI ਦੇ ਨਿਯਮ
ਮੌਤ ਦੇ ਅੰਕੜੇ ‘ਚ ਫ਼ਰਕ
ਜਿੱਥੇ ਸਰਕਾਰੀ ਬਿਆਨਾਂ ਮੁਤਾਬਕ 2000 ਤੋਂ ਵੱਧ ਲੋਕ ਮਾਰੇ ਗਏ, ਉੱਥੇ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਇਹ ਅੰਕੜਾ 460 ਮੌਤਾਂ ਦਾ ਦੱਸਿਆ ਗਿਆ ਹੈ। ਜ਼ਿਆਦਾਤਰ ਮਾਰੇ ਗਏ ਲੋਕ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਨ।
ਕੌਣ ਹੈ RSF?
RSF (Rapid Support Forces) ਇਕ ਗਠਜੋੜ ਹੈ, ਜਿਸ 'ਚ ਹਥਿਆਰਬੰਦ ਅੰਦੋਲਨ, ਰਾਜਨੀਤਕ ਦਲ ਅਤੇ ਨਾਗਰਿਕ ਸਮਾਜ ਬਲ ਦੇ ਲੋਕ ਇਕੱਠੇ ਕੰਮ ਕਰਦੇ ਹਨ। ਇਸ ਸੰਗਠਨ ਨੇ ਅਲ ਫ਼ਸ਼ਰ 'ਚ ਹੋਏ ਇਸ ਹਮਲੇ ਤੋਂ ਇਨਕਾਰ ਕੀਤਾ ਹੈ। ਦੱਸਣਯੋਗ ਹੈ ਕਿ ਸੂਡਾਨ ਹਥਿਆਰਬੰਦ ਫੋਰਸਾਂ ਅਤੇ ਆਰਐੱਸਐੱਫ ਵਿਚਾਲੇ ਬੀਤੇ 3 ਸਾਲਾਂ ਤੋਂ ਜੰਗ ਛਿੜੀ ਹੈ। ਇਸ ਯੁੱਧ 'ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਬੇਘਰ ਹੋਣਾ ਪਿਆ। ਇਸ ਯੁੱਧ ਨੇ ਦੇਸ਼ ਦੇ ਜ਼ਿਆਦਾਤਰ ਹਿੱਸੇ ਨੂੰ ਭੁੱਖਮਰੀ ਦੀ ਕਗਾਰ 'ਤੇ ਲਿਆ ਖੜ੍ਹਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
