ਮੋਡਰਨਾ ਵੈਕਸੀਨ ਲੈਣ ਮਗਰੋਂ ਲੋਕਾਂ ਨੂੰ ਹੋਈ ਗੰਭੀਰ ਐਲਰਜੀ, ਮਾਹਰਾਂ ਵਲੋਂ ਫ਼ਿਲਹਾਲ ਰੋਕ ਲਾਉਣ ਦੀ ਅਪੀਲ
Tuesday, Jan 19, 2021 - 02:22 PM (IST)
ਲਾਸ ਏਂਜਲਸ (ਭਾਸ਼ਾ) : ਕੈਲੀਫੋਰਨੀਆ ਵਿਚ ਕੋਵਿਡ-19 ਦੇ ‘ਮੋਡਰਨਾ’ ਟੀਕੇ ਦੇ ਇਕ ਲਾਟ ਦੇ ਇਸਤੇਮਾਲ ਨੂੰ ਰੋਕਣ ਦੀ ਅਪੀਲ ਕੀਤੀ ਹੈ। ਕਈ ਲੋਕਾਂ ਨੂੰ ਇਹ ਟੀਕਾ ਲਗਾਏ ਜਾਣ ਦੇ ਬਾਅਦ ਗੰਭੀਰ ‘ਐਲਰਜੀ’ ਹੋ ਗਈ ਸੀ, ਜਿਸ ਤੋਂ ਬਾਅਦ ਮਹਾਮਾਰੀ (ਕੋਰੋਨਾ ਲਾਗ) ਦੀ ਮਹੱਤਵਪੂਰਨ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਨੇ ਇਸ ਦੇ 3 ਲੱਖ ਤੋਂ ਜ਼ਿਆਦਾ ਟੀਕਿਆਂ ਦੇ ਇਸਤੇਮਾਲ ਨੂੰ ਫਿਲਹਾਲ ਰੋਕਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: AUS v IND: ਸ਼ੁਭਮਨ ਗਿਲ ਨੇ ਤੋੜਿਆ ਗਾਵਸਕਰ ਦਾ 50 ਸਾਲ ਪੁਰਾਣਾ ਰਿਕਾਰਡ
ਡਾ. ਏਰਿਕਾ ਐਸ ਪੈਨ ਨੇ ਐਤਵਾਰ ਨੂੰ ਸੁਝਾਅ ਦਿੱਤਾ ਕਿ ਸੂਬਾ ਅਧਿਕਾਰੀਆਂ, ‘ਮੋਡਰਨਾ’, ‘ਯੂ.ਐਸ. ਸੈਂਟਰਸ ਫਾਰ ਡਿਸੀਜ਼ ਕੰਟਰੋਲ’ ਅਤੇ ‘ਫੈਡਰਲ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ’ ਦੀ ਜਾਂਚ ਪੂਰੀ ਹੋਣ ਤੱਕ ਪ੍ਰਦਾਤਾਵਾਂ ਨੂੰ ‘ਮੋਡਰਨਾ’ ਟੀਕੇ ਦੀ ਲਾਟ ਸੰਖਿਆ ‘41ਐਲ20ਏ’ ਦਾ ਇਸਤੇਮਾਲ ਰੋਕ ਦੇਣਾ ਚਾਹੀਦਾ ਹੈ। ਪੈਨ ਨੇ ਇਕ ਬਿਆਨ ਵਿਚ ਕਿਹਾ, ‘ਬਹੁਤ ਜ਼ਿਆਦਾ ਸਾਵਧਾਨੀ ਅਤੇ ਟੀਕਿਆਂ ਦੀ ਸੀਮਤ ਸਪਲਾਈ ਨੂੰ ਵੇਖਦੇ ਹੋਏ, ਅਸੀਂ ਪ੍ਰਦਾਤਾਵਾਂ ਨੂੰ ਹੋਰ ਮੌਜੂਦ ਟੀਕਿਆਂ ਦਾ ਇਸਤੇਮਾਲ ਕਰਣ ਦਾ ਸੁਝਾਅ ਦਿੰਦੇ ਹਾਂ।’
ਇਹ ਵੀ ਪੜ੍ਹੋ: ਪਿਤਾ ਬਣੇ ਕ੍ਰਿਕਟਰ ਮਨਦੀਪ ਸਿੰਘ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਉਨ੍ਹਾਂ ਦੱਸਿਆ ਕਿ 3 ਲੱਖ 30 ਹਜ਼ਾਰ ਤੋਂ ਜ਼ਿਆਦਾ ਖੁਰਾਕਾਂ 5 ਜਨਵਰੀ ਤੋਂ 12 ਜਨਵਰੀ ਦਰਮਿਆਨ ਕੈਲੀਫੋਰਨੀਆ ਆਈਆਂ ਅਤੇ 287 ਪ੍ਰਦਾਤਾਵਾਂ ਨੂੰ ਵੰਡੀਆਂ ਗਈਆਂ। ਪੈਨ ਨੇ ਦੱਸਿਆ ਕਿ ਟੀਕਾ ਲਗਵਾਉਣ ਵਾਲੇ 10 ਤੋਂ ਘੱਟ ਲੋਕਾਂ ਨੂੰ 24 ਘੰਟਿਆਂ ਅੰਦਰ ਡਾਕਟਰ ਕੋਲ ਜਾਣਾ ਪਿਆ। ਇਨ੍ਹਾਂ ਸਾਰਿਆਂ ਨੂੰ ਇਕ ਹੀ ਕੇਂਦਰ ਵਿਚ ਟੀਕੇ ਲੱਗੇ ਸਨ। ਪੈਨ ਨੇ ਇਸ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਣਾ ਪਿਆ ਅਤੇ ਘਟਨਾ ਕਿਹੜੇ ਇਲਾਕੇ ਦੀ ਹੈ।
ਇਹ ਵੀ ਪੜ੍ਹੋ: AUS v IND : ਭਾਰਤ ਦੀ ਇਤਿਹਾਸਕ ਜਿੱਤ, ਆਸਟਰੇਲੀਆ ਨੂੰ ਉਸ ਦੇ ਘਰ 2-1 ਨਾਲ ਦਿੱਤੀ ਮਾਤ
ਇਕ ਖ਼ਬਰ ਮੁਤਾਬਕ ਸੈਨ ਡਿਏਗੋ ਦੇ 6 ਸਿਹਤ ਕਰਮੀਆਂ ਨੂੰ 14 ਜਨਵਰੀ ਨੂੰ ਟੀਕਾ ਲਗਾਉਣ ਦੇ ਬਾਅਦ ‘ਐਲਰਜੀ’ ਹੋ ਗਈ ਸੀ। ਇਸ ਕੇਂਦਰ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਉਹ ਹੋਰ ਟੀਕਿਆਂ ਦਾ ਇਸਤੇਮਾਲ ਕਰ ਰਹੇ ਹਨ। ਸੀ.ਡੀ.ਸੀ. ਦਾ ਕਹਿਣਾ ਹੈ ਕਿ ਟੀਕਾ ਲਗਾਉਣ ਦੇ ਬਾਅਦ ਕੁੱਝ ਦਿਨਾਂ ਲਈ ਬੁਖ਼ਾ, ਠੰਡ ਲੱਗਣਾ, ਸਿਰ ਦਰਦ, ਸੋਜ ਜਾਂ ਥਕਾਵਟ ਆਦਿ ਵਰਗੇ ਲੱਛਣ ਦਿਖ ਸਕਦੇ ਹਨ, ‘ਜੋ ਤੁਹਾਡੇ ਸਰੀਰ ਨੂੰ ਰੋਗ ਪ੍ਰਤੀਰੋਧਕ ਬਣਾਉਣ ਦੇ ਆਮ ਲੱਛਣ ਹਨ।’
ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।