ਕੈਲੀਫੋਰਨੀਆ 'ਚ ਇਕ 64 ਸਾਲਾ ਬਜ਼ੁਰਗ ਸਿੱਖ ਦਾ ਕਤਲ

08/28/2019 7:55:34 AM

ਨਿਊਯਾਰਕ/ ਟਰੇਸੀ ( ਰਾਜ ਗੋਗਨਾ )— ਬੀਤੀ ਰਾਤ ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਇਕ ਪੰਜਾਬੀ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ 64 ਸਾਲਾ ਪਰਮਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਦੇ 9 ਕੁ ਵਜੇ ਟਰੇਸੀ ਦੇ ਪਾਰਕ ਵਿੱਚ ਸੈਰ ਕਰ ਰਹੇ ਸਨ ਅਤੇ ਕਿਸੇ ਨੇ ਚਾਕੂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਸਵ. ਪ੍ਰੀਤਮ ਸਿੰਘ 2016 ਵਿੱਚ ਪੰਜਾਬ ਤੋਂ ਅਮਰੀਕਾ ਆ ਕੇ ਰਹਿਣ ਲੱਗ ਗਏ ਸਨ। ਉਹ ਆਪਣੇ ਪਿੱਛੇ ਦੋ ਬੱਚੇ ਤੇ ਤਿੰਨ ਪੋਤੇ-ਪੋਤੀਆਂ ਛੱਡ ਗਏ ਹਨ। ਪੁਲਸ ਨੇ ਸੀ. ਸੀ. ਟੀ.ਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲਗਾਇਆ ਹੈ ਕਿ ਜਿਸ ਪਾਸੇ ਵੱਲ ਪ੍ਰੀਤਮ ਸਿੰਘ ਸੈਰ ਕਰ ਰਹੇ ਸਨ, ਉਸ ਪਾਸੇ ਵੱਲ ਨੂੰ ਇੱਕ ਗੋਰਾ ਭੱਜਦਾ ਦਿਖਾਈ ਦਿੱਤਾ ਹੈ। ਪੁਲਸ ਇਸ ਕਤਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸਮੂਹ ਭਾਈਚਾਰਾ ਇਸ ਨੂੰ ਨਸਲੀ ਵਿਤਕਰੇ ਵਜੋਂ ਵੇਖ ਰਿਹਾ ਹੈ। ਇਸ ਘਟਨਾ ਕਰਕੇ ਟਰੇਸੀ ਏਰੀਏ ਦਾ ਪੰਜਾਬੀ ਭਾਈਚਾਰਾ ਡੂੰਘੇ ਸਦਮੇ ਵਿੱਚ ਹੈ। ਲੋਕਾਂ ਦਾ ਕਹਿਣਾ ਹੈ ਕਿ ਸਵ. ਪਰਮਜੀਤ ਸਿੰਘ ਬਹੁਤ ਨਿੱਘੇ ਸੁਭਾਅ ਵਾਲਾ ਨੇਕ ਇਨਸਾਨ ਸੀ। ਸਥਾਨਕ ਪੁਲਸ ਕਾਤਲ ਦੀ ਭਾਲ 'ਚ ਜੁਟੀ ਹੋਈ ਹੈ।


Related News