ਕੈਲੀਫੋਰਨੀਆ 'ਚ ਗੋਲੀਬਾਰੀ, ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

11/17/2019 10:24:24 AM

ਵਾਸ਼ਿੰਗਟਨ (ਭਾਸ਼ਾ): ਦੱਖਣੀ ਕੈਲੀਫੋਰਨੀਆ ਦੇ ਇਕ ਘਰ ਅੰਦਰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ਦੀ ਘਟਨਾ ਵਿਚ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 5 ਮੈਂਬਰ ਮਾਰੇ ਗਏ। ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਇਕ ਸ਼ੱਕੀ ਵੀ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਅਮਰੀਕਾ-ਮੈਕਸੀਕੋ ਸੀਮਾ ਤੋਂ 35 ਕਿਲੋਮੀਟਰ ਉੱਤਰ ਵਿਚ ਸਥਿਤ ਪੈਰਾਡਾਈਜ ਹਿੱਲ ਵਿਚ ਸ਼ਨੀਵਾਰ ਨੂੰ ਵਾਪਰੀ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ 911 'ਤੇ ਸਵੇਰੇ 6:49 ਵਜੇ ਫੋਨ ਆਇਆ। ਜਦੋਂ ਉਹ ਘਟਨਾ ਸਥਲ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਬੰਦੂਕ ਦੀ ਗੋਲੀਆਂ ਨਾਲ ਜ਼ਖਮੀ ਕਈ ਲੋਕ ਮਿਲੇ। ਇਨ੍ਹਾਂ ਵਿਚ ਇਕ 3 ਸਾਲਾ ਮੁੰਡਾ, ਇਕ 29 ਸਾਲਾ ਔਰਤ ਅਤੇ 31 ਸਾਲਾ ਵਿਅਕਤੀ ਮ੍ਰਿਤਕ ਪਾਏ ਗਏ। 5 ਅਤੇ 9 ਸਾਲ ਦੇ ਮੁੰਡੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਕ 11 ਸਾਲਾ ਮੁੰਡੇ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਸੈਨ ਡਿਏਗੋ ਪੁਲਸ ਵਿਭਾਗ ਦੇ ਮੈਟ ਡੋਬਸ ਨੇ ਕਿਹਾ ਕਿ ਇਹ ਸਾਰੇ ਮਾਂ ਅਤੇ 4 ਬੱਚਿਆਂ ਸਮੇਤ ਮੁੱਖ ਘਰ ਨਾਲ ਲੱਗਦੇ ਆਪਣੀ ਨਾਨੀ ਦੇ ਫਲੈਟ ਵਿਚ ਰਹਿੰਦੇ ਸਨ ਪਰ ਇਹ ਸਪੱਸ਼ਟ ਨਹੀਂ ਸੀ ਕਿ ਕੁੱਲ ਕਿੰਨੇ ਮੈਂਬਰ ਕੰਪਲੈਕਸ ਵਿਚ ਰਹਿੰਦੇ ਸਨ। ਪੁਲਸ ਨੇ ਘਰੋਂ ਇਕ ਬੰਦੂਕ ਬਰਾਮਦ ਕੀਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


Vandana

Content Editor

Related News