ਭਿਆਨਕ ਲੂ ਦੀ ਲਪੇਟ ''ਚ ਆਇਆ ਕੈਲੀਫੋਰਨੀਆ

Tuesday, Aug 30, 2022 - 03:01 PM (IST)

ਭਿਆਨਕ ਲੂ ਦੀ ਲਪੇਟ ''ਚ ਆਇਆ ਕੈਲੀਫੋਰਨੀਆ

ਲਾਸ ਏਂਜਲਸ (ਏਜੰਸੀ)- ਦੱਖਣੀ ਕੈਲੀਫੋਰਨੀਆ ਵਿਚ ਸੋਮਵਾਰ ਤੋਂ ਭਿਆਨਕ ਲੂ ਚੱਲ ਰਹੀ ਹੈ ਅਤੇ ਪੂਰੇ ਹਫ਼ਤੇ ਲਈ ਭਿਆਨਕ ਲੂ ਦੀ ਭਵਿੱਖਬਾਣੀ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂ.ਐੱਸ. ਨੈਸ਼ਨਲ ਵੈਦਰ ਸਰਵਿਸ (ਐੱਨ.ਡਬਲਯੂ.ਐੱਸ.) ਵੱਲੋਂ ਜਾਰੀ ਇੱਕ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਪੂਰੇ ਹਫ਼ਤੇ ਤੱਕ ਭਿਆਨਕ ਗਰਮੀ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਭਿਆਨਕ ਲੂ ਚੱਲਣ ਤੋਂ ਬਾਦਅ ਤਾਪਮਾਨ 'ਚ ਕੁਝ ਡਿਗਰੀ ਹੋਰ ਵਧ ਗਿਆ।

NWS ਦੇ ਅਨੁਸਾਰ, 'ਇਸ ਹਫ਼ਤੇ ਘਾਟੀ ਵਿੱਚ ਉੱਚ ਤਾਪਮਾਨ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ ਵਧੇਰੇ ਰਹੇਗਾ। ਇਸ ਹਫ਼ਤੇ ਦੀ ਗਰਮੀ ਪਿਛਲੀਆਂ ਗਰਮੀਆਂ ਦਾ ਰਿਕਾਰਡ ਤੋੜ ਸਕਦੀ ਹੈ।' ਕੈਲੀਫੋਰਨੀਆ ਦੇ ਆਕਸਨਾਰਡ ਵਿੱਚ NWS ਮੌਸਮ ਵਿਗਿਆਨੀ ਡੇਵਿਡ ਸਵੀਟ ਨੇ ਕਿਹਾ, 'ਇਸ ਹਫ਼ਤੇ ਲੂ ਚੱਲਣ ਨਾਲ ਜ਼ਿਆਦਾ ਗਰਮੀ ਹੋਵੇਗੀ, ਜੋ ਕਿ ਇਸ ਖੇਤਰ ਦੀ ਹੁਣ ਤੱਕ ਸਭ ਤੋਂ ਲੰਬੇ ਸਮੇਂ ਤੱਕ ਪੈਣ ਵਾਲੀ ਗਰਮੀ ਹੋਵੇਗੀ।'


author

cherry

Content Editor

Related News