ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੀ ਹੋਏ ਕੋਰੋਨਾ ਕਾਰਨ ਇਕਾਂਤਵਾਸ

Tuesday, Nov 24, 2020 - 09:19 AM (IST)

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੀ ਹੋਏ ਕੋਰੋਨਾ ਕਾਰਨ ਇਕਾਂਤਵਾਸ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਆਪਣਾ ਪ੍ਰਕੋਪ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਉਸ ਦੇ ਪਰਿਵਾਰ 'ਤੇ ਵਿਖਾ ਰਿਹਾ ਹੈ। ਪਿਛਲੇ ਦਿਨੀਂ ਗਵਰਨਰ ਦਾ ਇੱਕ ਬੱਚਾ ਆਪਣੇ ਇਕ ਕੋਰੋਨਾਂ ਪੀੜਿਤ ਸਹਿਪਾਠੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਲੱਗ ਹੈ ਅਤੇ ਹੁਣ ਨਿਊਸਮ ਦੇ ਦਫ਼ਤਰ ਨੇ ਐਤਵਾਰ ਰਾਤ ਨੂੰ ਘੋਸ਼ਣਾ ਕੀਤੀ ਹੈ ਕਿ ਗੈਵਿਨ ਨਿਊਸਮ, ਉਸ ਦੇ ਤਿੰਨ ਬੱਚਿਆਂ ਦੇ ਕੋਵਿਡ ਪ੍ਰਭਾਵਿਤ ਹਾਈਵੇ ਪੈਟਰੋਲਿੰਗ ਅਧਿਕਾਰੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹ ਦੋ ਹਫ਼ਤਿਆਂ ਲਈ ਇਕਾਂਤਵਾਸ ਹੋ ਰਹੇ ਹਨ।

ਇਸ ਦੌਰਾਨ ਉਹ ਰਾਜਪਾਲ ਵਜੋਂ ਕੰਮ ਕਰਨਾ ਜਾਰੀ ਰੱਖਣਗੇ। ਗਵਰਨਰ ਅਤੇ ਉਸ ਦੀ ਪਤਨੀ ਜੈਨੀਫਰ ਸੀਏਲ ਨਿਊਸਮ ਨੂੰ ਸ਼ੁੱਕਰਵਾਰ ਦੇਰ ਸ਼ਾਮ ਪਤਾ ਲੱਗਿਆ ਕਿ ਉਨ੍ਹਾਂ ਦੇ ਚਾਰ ਬੱਚਿਆਂ ਵਿੱਚੋਂ ਤਿੰਨ ਵਾਇਰਸ ਪੀੜਿਤ ਅਧਿਕਾਰੀ ਦੇ ਸੰਪਰਕ ਵਿਚ ਆਏ ਹਨ ਜਦਕਿ ਗਵਰਨਰ ਦਾ ਉਸ ਦੇ ਪੀੜਤ ਅਧਿਕਾਰੀ ਨਾਲ ਸਿੱਧਾ ਸੰਪਰਕ ਨਹੀਂ ਹੋਇਆ। ਪਰ ਫਿਰ ਵੀ ਪੂਰਾ ਪਰਿਵਾਰ ਹੁਣ ਇਕਾਂਤਵਾਸ ਹੋ ਰਿਹਾ ਹੈ। ਇਸ ਸਾਰੇ ਪਰਿਵਾਰ ਦਾ ਐਤਵਾਰ ਨੂੰ ਟੈਸਟ ਨੈਗੇਟਿਵ  ਸੀ ਅਤੇ ਨਿਊਸਮ ਦੇ ਦਫ਼ਤਰ ਮੁਤਾਬਕ ਨਿਯਮਤ ਤੌਰ 'ਤੇ ਹੋਰ ਟੈਸਟ ਵੀ ਕੀਤੇ ਜਾਣਗੇ। 

ਕੈਲੀਫੋਰਨੀਆ ਵਿਚ ਸਕਾਰਾਤਮਕ ਟੈਸਟ ਦੀ ਦਰ 5 ਫ਼ੀਸਦੀ ਤੋਂ ਵੱਧ ਹੋਈ ਹੈ ਅਤੇ ਮਾਰਚ ਵਿਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸੂਬੇ ਵਿਚ ਸੰਕਰਮਣ ਤੇਜ਼ ਰਫ਼ਤਾਰ ਨਾਲ ਵੱਧ ਰਿਹਾ ਹੈ।
 


author

Lalita Mam

Content Editor

Related News