ਕੈਲੀਫੋਰਨੀਆ: ਜੰਗਲਾਂ ''ਚ ਲੱਗੀ ਅੱਗ ਬਣੀ ਲੋਕਾਂ ਲਈ ਸਿਰਦਰਦੀ, 500 ਘਰ ਸੜੇ

Saturday, Jul 28, 2018 - 05:32 PM (IST)

ਰੈੱਡਿੰਗ/ਕੈਲੀਫੋਰਨੀਆ— ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਅੱਗ ਕਾਰਨ ਹੁਣ ਤਕ 500 ਘਰ ਸੜ ਗਏ ਹਨ ਅਤੇ 5,000 ਹੋਰ ਖਤਰੇ ਦਾ ਸਾਹਮਣਾ ਕਰ ਰਹੇ ਹਨ। ਕੈਲੀਫੋਰਨੀਆ ਫਾਇਰ ਵਿਭਾਗ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਘਰਾਂ ਨੂੰ ਨੁਕਸਾਨ ਪਹੁੰਚਣ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ। ਇਕ ਰਿਪੋਰਟ ਮੁਤਾਬਕ ਇਹ ਅੱਗ 194 ਵਰਗ ਕਿਲੋਮੀਟਰ ਖੇਤਰ ਵਿਚ ਫੈਲ ਗਈ ਹੈ। ਸ਼ੁੱਕਰਵਾਰ ਨੂੰ ਤਕਰੀਬਨ 37,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਇਕ ਰਿਪੋਰਟ ਮੁਤਾਬਕ ਰੈੱਡਿੰਗ ਪੁਲਸ ਮੁਖੀ ਰੋਗਰ ਮੂਰ ਉਨ੍ਹਾਂ ਲੋਕਾਂ 'ਚੋਂ ਹਨ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਗਵਾਇਆ ਹੈ।

PunjabKesari
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਕ ਵਾਹਨ ਵਿਚ ਮਸ਼ੀਨੀ ਗੜਬੜੀ ਕਾਰਨ ਇਹ ਅੱਗ ਲੱਗੀ ਸੀ। ਮੰਗਲਵਾਰ ਨੂੰ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਰੈੱਡਿੰਗ ਸ਼ਹਿਰ ਤੱਕ ਪਹੁੰਚ ਗਈ। ਅੱਗ ਤੋਂ ਆਪਣੀ ਜਾਨ ਨੂੰ ਬਚਾਉਣ ਲਈ ਤਕਰੀਬਨ 10,000 ਲੋਕ ਸ਼ਹਿਰ ਤੋਂ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ। ਹੁਣ ਤਕ ਅੱਗ ਕਾਰਨ 2 ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ।
ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਹੈ ਕਿ ਇਸ 'ਤੇ ਕਾਬੂ ਪਾਉਣਾ ਉਨ੍ਹਾਂ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ। ਇਕ ਕਰਮਚਾਰੀ ਨੇ ਦੱਸਿਆ ਕਿ ਉਹ ਅੱਗ ਨਾਲ ਨਹੀਂ ਲੜ ਰਹੇ, ਕਿਉਂਕਿ ਉਹ ਜਾਨਲੇਵਾ ਹੋ ਚੁੱਕੀ ਹੈ ਇਸ ਲਈ ਉਹ ਹੁਣ ਲੋਕਾਂ ਨੂੰ ਉੱਥੋਂ ਦੌੜਨ ਵਿਚ ਮਦਦ ਕਰ ਰਹੇ ਹਨ। 


Related News