ਕੈਲੀਫੋਰਨੀਆ ਐਸੈਂਬਲੀ ‘ਚ SB 509 ਬਿੱਲ ਪਾਸ
Saturday, Sep 13, 2025 - 02:11 AM (IST)

ਸੈਕਰਾਮੈਂਟੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਕੈਲੀਫੋਰਨੀਆ ਐਸੈਂਬਲੀ ਨੇ SB 509 ਬਿੱਲ ਸਹਿਮਤੀ ਨਾਲ ਪਾਸ ਕਰ ਲਿਆ ਹੈ। ਇਹ ਬਿੱਲ ਸੂਬੇ ਦੀਆਂ ਏਜੰਸੀਆਂ ਅਤੇ ਪੁਲਸ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਡਰਾਉਣ-ਧਮਕਾਉਣ ਅਤੇ ਨਿਗਰਾਨੀ ਹਮਲਿਆਂ (transnational repression) ਨੂੰ ਸਮਝਣ ਤੇ ਰੋਕਣ ਲਈ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰਦਾ ਹੈ। 1 ਜਨਵਰੀ 2027 ਤੱਕ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਜ਼ ਵੱਲੋਂ ਖ਼ਾਸ ਟ੍ਰੇਨਿੰਗ ਪ੍ਰੋਗ੍ਰਾਮ ਤਿਆਰ ਕੀਤਾ ਜਾਵੇਗਾ। ਹੁਣ ਇਹ ਬਿੱਲ ਗਵਰਨਰ ਗੈਵਿਨ ਨਿਊਸਮ ਦੇ ਦਸਤਖ਼ਤ ਲਈ ਭੇਜਿਆ ਗਿਆ ਹੈ।