ਕੈਲੀਫੋਰਨੀਆ : ਜੰਗਲੀ ਅੱਗ ਨਾਲ ਸੈਂਕੜੇ ਵਿਸ਼ਾਲ ਦਰੱਖਤਾਂ ਦੇ ਸੜਨ ਦਾ ਖਦਸ਼ਾ
Saturday, Oct 09, 2021 - 09:58 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਸਟੇਟ 'ਚ ਲੱਗੀ ਕੇ ਐੱਨ.ਪੀ. ਕੰਪਲੈਕਸ ਅੱਗ ਨਾਲ ਸੈਂਕੜੇ ਵਿਸ਼ਾਲ ਦਰੱਖਤਾਂ ਦੇ ਸੜ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਨੈਸ਼ਨਲ ਪਾਰਕ ਸਰਵਿਸ (ਐੱਨ.ਪੀ.ਐੱਸ.) ਦੇ ਅਨੁਸਾਰ, ਕੇ.ਐੱਨ.ਪੀ. ਕੰਪਲੈਕਸ ਅੱਗ ਨੇ ਕੈਲੀਫੋਰਨੀਆ ਦੇ ਬਹੁਤ ਸਾਰੇ ਪੁਰਾਣੇ ਵਿਸ਼ਾਲ ਦਰੱਖਤਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਇਹ ਅੱਗ ਸਿਰਫ 11% ਹੀ ਕਾਬੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਕੋਰੋਨਾ ਦੇ 30 ਹਜ਼ਾਰ ਮਾਮਲੇ
4 ਅਕਤੂਬਰ ਨੂੰ ਉੱਤਰ ਵੱਲ ਵਧੀ ਇਸ ਅੱਗ ਨੇ ਰੈੱਡਵੁੱਡ ਕੈਨਿਅਨ ਨੂੰ ਨੁਕਸਾਨ ਪਹੁੰਚਾਇਆ ਅਤੇ ਇਸ ਅੱਗ ਨੇ ਹੁਣ 85,000 ਏਕੜ ਤੋਂ ਵੱਧ ਰਕਬੇ ਨੂੰ ਕਵਰ ਕਰ ਲਿਆ ਹੈ। ਐੱਨ.ਪੀ.ਐੱਸ. ਅਨੁਸਾਰ ਮੌਜੂਦਾ ਸਮੇਂ ਸਾੜੇ ਗਏ ਦਰਖਤਾਂ ਦੀ ਸਹੀ ਗਿਣਤੀ ਅਣਜਾਣ ਹੈ ਪਰ ਇਹ ਸੈਂਕੜਿਆਂ 'ਚ ਹੋ ਸਕਦੇ ਹਨ। ਸਤੰਬਰ 'ਚ ਹੋਂਦ 'ਚ ਆਈ ਕੇ.ਐੱਨ.ਪੀ. ਕੰਪਲੈਕਸ ਅੱਗ ਜੰਗਲ ਦੀ ਅੱਗ ਲੜੀ 'ਚ ਨਵੀਨਤਮ ਹੈ, ਜੋ ਕਿ ਵਿਸ਼ਵ ਦੇ ਸਭ ਤੋਂ ਵੱਡੇ ਦਰਖਤਾਂ ਨੂੰ ਘੇਰ ਰਹੀ ਹੈ ਅਤੇ ਇਹ ਸਿਕੋਆ ਨੈਸ਼ਨਲ ਪਾਰਕ 'ਚ ਵੀ ਬਲਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਕਰਮਚਾਰੀਆਂ ਨੇ ਅੱਗ ਦੀ ਲਪੇਟ ਤੋਂ ਸੁਰੱਖਿਅਤ ਰੱਖਣ ਲਈ, ਸਿਕੋਆ ਅਤੇ ਕਿੰਗਜ਼ ਨੈਸ਼ਨਲ ਪਾਰਕਾਂ ਦੇ ਵੱਡੇ ਦਰੱਖਤਾਂ ਦੇ ਬੇਸ ਨੂੰ ਅਲਮੀਨੀਅਮ ਪਰਤ ਨਾਲ ਲਪੇਟਿਆ ਸੀ। ਜਿਨ੍ਹਾਂ 'ਚ ਵਿਸ਼ਵ ਦਾ ਸਭ ਤੋਂ ਵੱਡਾ ਦਰੱਖਤ, ਜਨਰਲ ਸ਼ਰਮਨ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਤਿੰਨ ਹਫਤਿਆਂ 'ਚ ਕੋਵਿਡ-19 ਟੀਕੇ ਦੀਆਂ 20 ਲੱਖ ਤੋਂ ਜ਼ਿਆਦਾ ਦਿੱਤੀਆਂ ਗਈਆਂ ਖੁਰਾਕਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।