ਕੈਲਗਰੀ ਵਾਸੀ ਪਰਮਿੰਦਰ ਰਮਨ ਦਾ ''ਖਵਾਇਸ਼'' ਗਾਣਾ ਰਿਲੀਜ਼

06/30/2022 5:10:47 PM

ਕੈਲਗਰੀ (ਬਿਊਰੋ): ਕੈਲਗਰੀ ਦੇ ਜ਼ਿਮੀਂਦਾਰਾ ਢਾਬੇ 'ਤੇ ਖਵਾਇਸ਼ ਗੀਤ ਨੂੰ ਰਿਲੀਜ਼ ਕਰਨ ਦਾ ਸਮਾਗਮ ਗੀਤਕਾਰ ਅਤੇ ਗਾਇਕ ਪਰਮਿੰਦਰ ਰਮਨ ਵੱਲੋਂ ਰੱਖਿਆ ਗਿਆ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਾੜੀਆਂ ਦੀ ਗੜ੍ਹਗੜਾਹਟ ਦੌਰਾਨ ਕੁਝ ਹੱਥਾਂ ਵਿੱਚ ਖਵਾਇਸ਼ ਵਾਲਾ ਪੋਸਟਰ ਫੜਿਆ ਹੋਇਆ ਸੀ ਜਿਸ 'ਤੇ ਪਰਮਿੰਦਰ ਰਮਨ ਅਤੇ ਉਸਦੀ ਜੀਵਨ ਸਾਥਣ ਦੀ ਤਸਵੀਰ ਛਪੀ ਹੋਈ ਸੀ। ਗੱਲਬਾਤ ਦੌਰਾਨ ਪਰਮਿੰਦਰ ਰਮਨ ਨੇ ਦੱਸਿਆ ਕਿ ਇਹ ਗੀਤ ਉਸਨੇ ਆਪਣੀ ਜੀਵਨ ਸਾਥਣ ਲਈ ਹੀ ਗਾਇਆ ਹੈ। ਇਸ ਗੀਤ ਗਾਉਣ ਦਾ ਮਕਸਦ ਇਹੀ ਹੈ ਕਿ ਉਸ ਦੀ ਖੁਦ ਦੀ ਭਾਵੇਂ ਦਾਹੜੀ ਚਿੱਟੀ ਹੋ ਗਈ ਹੈ ਪਰ ਬੁਢਾਪੇ ਦੇ ਦਰ ਖਲੋਤਿਆਂ ਜ਼ਿੰਦਗੀ ਦੀਆਂ ਖਾਹਿਸ਼ਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ ਸਗੋਂ ਮਨ ਵਿੱਚ ਚਾਹਤ ਲੈਕੇ ਜੀਣ ਦੀ ਇੱਛਾ ਜਵਾਨ ਰਹਿਣੀ ਚਾਹੀਦੀ ਹੈ। ਇਹੀ ਕਾਰਣ ਹੈ ਕਿ ਗੀਤ ਦੇ ਬੋਲ ''ਇੱਕ ਤੇਰਾ ਸਹਾਰਾ ਮਿਲ ਜਾਵੇ'' ਵਰਗੇ ਬਣੇ ਹਨ।

ਭੰਗੜਾ ਰਿਕਾਰਡਜ਼ ਦੇ ਯੂਟਿਊਬ 'ਤੇ ਰਿਲੀਜ਼ ਕੀਤੇ ਗਏ ਇਸ ਗੀਤ ਪ੍ਰਤੀ ਪਰਮਿੰਦਰ ਰਮਨ ਦੀ ਜੀਵਨ ਸਾਥਣ ਰਮਨ ਵੀ ਬਹੁਤ ਖੁਸ਼ ਨਜ਼ਰ ਆਈ ਕਿ ਉਹਨਾਂ ਦੇ ਜੀਵਨ ਸਾਥੀ ਵੱਲੋਂ ਉਹਨਾਂ ਲਈ ਇਹ ਗੀਤ ਵਿਸ਼ੇਸ਼ ਤੋਹਫੇ ਦੇ ਰੂਪ ਵਿੱਚ ਉਹਨਾਂ ਨੂੰ ਮਿਲਿਆ ਹੈ। ਭੰਗੜਾ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਇਸ ਗੀਤ ਦਾ ਸੰਗੀਤ ਹੈਰੀ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂ ਕਿ ਵੀਡੀਓ ਗ੍ਰਾਫੀ ਕੈਲਗਰੀ ਵਾਸੀ ਕੈਮਰੇ ਦੇ ਹੁਨਰਾਂ ਨੂੰ ਬਰੀਕੀ ਨਾਲ ਜਾਨਣ ਵਾਲੇ ਪ੍ਰੋਡਿਊਸਰ ਅਤੇ ਡਾਇਰੈਕਟਰ ਰਘਬੀਰ ਢੁੱਡੀਕੇ ਵੱਲੋਂ ਕੀਤੀ ਗਈ ਹੈ। ਰਘਬੀਰ ਢੁੱਡੀਕੇ ਖੁਦ ਵੀ ਇਸ ਮੌਕੇ ਹਾਜਿਰ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਹੁਣ 2200 ਫੁੱਟ ਲੰਬੀ ਸੁਰੰਗ ਤੋਂ ਸੈਲਾਨੀ ਕਰਨਗੇ 'ਨਿਆਗਰਾ ਫਾਲਸ' ਦਾ ਦੀਦਾਰ (ਤਸਵੀਰਾਂ)

ਗੀਤ ਦੀਆਂ ਲੋਕੇਸਨਾਂ ਦੀ ਮਦਦ ਲਈ ਡੀ ਐਸ ਹੋਮਜ਼ ਕੈਲਗਰੀ ਧੰਨਵਾਦ ਦੇ ਪਾਤਰ ਬਣੇ ਹਨ। ਇਸ ਮੌਕੇ ਜਿੰਮੀ ਧਨੇਰ,ਗੁਰਚਰਨ ਢੁੱਡੀਕੇ,ਬੱਬੀ ਬਰਾੜ,ਵਿਕਰਮ,ਦਲਜਿੰਦਰ ਸੰਧੂ,ਕਿਰਪਾਲ ਬਿੱਲੂ,ਹਾਕਮ ਲਿੱਟ,ਯੁਵਰਾਜ ਅਤੇ ਸੱਗੂ ਬਾਈ,ਐਨਥੋਨੀ ਅਤੇ ਮੋਨਿਕਾ ਤੋਂ ਇਲਾਵਾ ਡੀ ਐਸ ਹੋਮਜ਼ ਵਾਲੇ ਦਲਜੀਤ ਸਿੰਘ ਅਤੇ ਬਲਵੀਰ ਕੌਰ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਵਰਨਣਯੋਗ ਹੈ ਕਿ ਪਰਮਿੰਦਰ ਰਮਨ ਦੁਆਰਾ ਰਚਿੱਤ ਇੱਕ ਕਾਵਿ ਸੰਗ੍ਰਹਿ ''ਆ ਸਮੇਂ ਦੇ ਹਾਣ ਦੇ ਹੋਈਏ'' ਵੀ ਇਸ ਤੋਂ ਪਹਿਲਾਂ ਛਪ ਚੁੱਕਾ ਹੈ ਅਤੇ ਅਗਲੀ ਪੁਸਤਕ ਛਪਾਈ ਅਧੀਨ ਹੈ।


Vandana

Content Editor

Related News