ਓਸਾਮਾ ਦਾ ਪਤਾ ਲਗਾਉਣ ''ਚ ਸੀ.ਏ.ਆਈ. ਨੂੰ ਆਈ.ਐਸ.ਆਈ. ਦੀ ਸੂਚਨਾ ਤੋਂ ਮਿਲੀ ਮਦਦ : ਇਮਰਾਨ ਖਾਨ

Tuesday, Jul 23, 2019 - 03:24 PM (IST)

ਓਸਾਮਾ ਦਾ ਪਤਾ ਲਗਾਉਣ ''ਚ ਸੀ.ਏ.ਆਈ. ਨੂੰ ਆਈ.ਐਸ.ਆਈ. ਦੀ ਸੂਚਨਾ ਤੋਂ ਮਿਲੀ ਮਦਦ : ਇਮਰਾਨ ਖਾਨ

ਵਾਸ਼ਿੰਗਟਨ (ਭਾਸ਼ਾ)- ਪਾਕਿਸਤਾਨ ਦੀ ਸ਼ਕਤੀਸ਼ਾਲੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਸੀ.ਆਈ.ਏ. ਨੂੰ ਉਹ ਸੂਚਨਾ ਮੁਹੱਈਆ ਕਰਵਾਈ ਸੀ, ਜਿਸ ਨੇ ਅਮਰੀਕਾ ਨੂੰ ਅਲ ਕਾਇਦਾ ਦੇ ਆਕਾ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਅਤੇ ਮਾਰਣ ਵਿਚ ਮਦਦ ਕੀਤੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਇਕ ਮਹੱਤਵਪੂਰਨ ਖੁਲਾਸਾ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਬਤੌਰ ਪ੍ਰਧਾਨ ਮੰਤਰੀ ਆਪਣੇ ਪਹਿਲੇ ਅਮਰੀਕੀ ਦੌਰੇ 'ਤੇ ਪਹੁੰਚੇ ਖਾਨ ਨੇ ਇਸ ਗੱਲ ਦਾ ਖੁਲਾਸਾ ਫਾਕਸ ਨਿਊਜ਼ ਦੇ ਨਾਲ ਇਕ ਇੰਟਰਵਿਊ ਦੌਰਾਨ ਕੀਤਾ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਦੇਸ਼ ਜੇਲ ਵਿਚ ਬੰਦ ਪਾਕਿਸਤਾਨੀ ਡਾਕਟਰ ਸ਼ਕੀਲ ਅਫਰੀਦੀ ਨੂੰ ਰਿਹਾਅ ਕਰੇਗਾ, ਜਿਨ੍ਹਾਂ ਨੇ ਓਸਾਮਾ ਦਾ ਪਤਾ ਲਗਾਉਣ ਵਿਚ ਸੀ.ਆਈ. ਏ. ਦੀ ਮਦਦ ਕੀਤੀ ਸੀ।

ਖਾਨ ਦਾ ਬਿਆਨ ਇਸ ਲਈ ਅਹਿਮ ਸਮਝਿਆ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਲਾਦੇਨ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਉਦੋਂ ਤੱਕ ਨਾਂਹ ਕਰਦਾ ਰਿਹਾ, ਜਦੋਂ ਤੱਕ ਦੋ ਮਈ 2011 ਨੂੰ ਇਸਲਾਮਾਬਾਦ ਦੇ ਛਾਵਨੀ ਨਗਰ ਐਬਟਾਬਾਦ ਵਿਚ ਯੂ.ਐਸ. ਨੇਵੀ ਸੀਲ ਦੀ ਟੀਮ ਨੇ ਗੁਪਤ ਛਾਪੇਮਾਰੀ ਵਿਚ ਉਸ ਨੂੰ ਮਾਰ ਦਿੱਤਾ ਸੀ। ਖਾਨ ਨੇ ਕਿਹਾ ਕਿ ਉਹ ਆਈ.ਐਸ.ਆਈ. ਸੀ ਜਿਸ ਨੇ ਉਹ ਸੂਚਨਾ ਦਿੱਤੀ ਸੀ, ਜਿਸ ਨਾਲ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਦਾ ਪਤਾ ਲੱਗਾ ਸੀ। ਜੇਕਰ ਤੁਸੀਂ ਸੀ.ਆਈ. ਏ. ਤੋਂ ਪੁੱਛੋ ਤਾਂ ਉਹ ਆਈ.ਐਸ.ਆਈ. ਸੀ ਜਿਸ ਨੇ ਫੋਨ ਰਾਹੀਂ ਸ਼ੁਰੂਆਤੀ ਸਥਾਨ ਬਾਰੇ ਜਾਣਕਾਰੀ ਦਿੱਤੀ ਸੀ। ਸਵਾਲਾਂ ਦੇ ਜਵਾਬ ਦਿੰਦੇ ਹੋਏ ਖਾਨ ਪਾਕਿਸਤਾਨੀ ਡਾਕਟਰ ਅਫਰੀਦੀ ਦੀ ਰਿਕਾਰਡ 'ਤੇ ਕਿਸੇ ਤਰ੍ਹਾਂ ਦੀ ਵਚਨਬੱਧਤਾ ਜਤਾਉਣ ਤੋਂ ਕਤਰਾਉਂਦੇ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।


author

Sunny Mehra

Content Editor

Related News