ਵੱਡੀ ਖਬਰ; ਕਈ ਵਾਹਨਾਂ ਨਾ ਟਕਰਾਉਣ ਮਗਰੋਂ ਖੱਡ ''ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 55 ਲੋਕਾਂ ਦੀ ਮੌਤ

Tuesday, Feb 11, 2025 - 09:40 AM (IST)

ਵੱਡੀ ਖਬਰ; ਕਈ ਵਾਹਨਾਂ ਨਾ ਟਕਰਾਉਣ ਮਗਰੋਂ ਖੱਡ ''ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 55 ਲੋਕਾਂ ਦੀ ਮੌਤ

ਗੁਆਟੇਮਾਲਾ ਸਿਟੀ (ਏਜੰਸੀ)- ਗੁਆਟੇਮਾਲਾ ਦੀ ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 55 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਨਤਕ ਮੰਤਰਾਲਾ ਦੇ ਜਾਂਚ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ਤੋਂ 53 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਸੈਨ ਜੁਆਨ ਡੀ ਡਾਇਓਸ ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਉੱਥੇ ਲਿਆਂਦੇ ਗਏ 2 ਯਾਤਰੀਆਂ ਦੀ ਵੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਚੰਗੀ ਖ਼ਬਰ! ਹੁਣ ਭਾਰਤੀਆਂ ਲਈ ਨਿਊਜ਼ੀਲੈਂਡ 'ਚ ਨੌਕਰੀਆਂ ਪ੍ਰਾਪਤ ਕਰਨਾ ਹੋਵੇਗਾ ਆਸਾਨ

ਫਾਇਰ ਵਿਭਾਗ ਦੇ ਬੁਲਾਰੇ ਐਡਵਿਨ ਵਿਲਾਗ੍ਰਾਨ ਨੇ ਕਿਹਾ ਕਿ ਬੱਸ ਕਈ ਵਾਹਨਾਂ ਨਾਲ ਟਕਰਾ ਗਈ ਅਤੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਘਟਨਾ ਵਿੱਚ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਬੱਸ ਪ੍ਰੋਗਰੈਸੋ ਤੋਂ ਆ ਰਹੀ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਵਿੱਚ ਬੱਚੇ ਵੀ ਸ਼ਾਮਲ ਹਨ। ਰਾਸ਼ਟਰਪਤੀ ਬਰਨਾਰਡੋ ਅਰੇਵਾਲੋ ਨੇ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ ਅਤੇ ਇਕ ਦਿਨ ਦਾ ਰਾਸ਼ਟਰੀ ਸੋਗ ਐਲਾਨ ਕੀਤਾ।

ਇਹ ਵੀ ਪੜ੍ਹੋ: ਟਰੰਪ ਦੇ ਡਿਪੋਰਟ ਐਕਸ਼ਨ ਦਰਮਿਆਨ ਕੈਨੇਡਾ ਨੇ ਦਿੱਤੀ ਖੁਸ਼ਖਬਰੀ, PR ਲਈ ਮੰਗੀਆਂ ਅਰਜ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News