ਹੰਗਰੀ ''ਚ ਨੌਜਵਾਨ ਖਿਡਾਰੀਆਂ ਦੀ ਬੱਸ ਹਾਦਸਾਗ੍ਰਸਤ; ਡਰਾਈਵਰ ਦੀ ਮੌਤ ਤੇ 23 ਜ਼ਖਮੀ

Saturday, May 30, 2026 - 04:27 PM (IST)

ਹੰਗਰੀ ''ਚ ਨੌਜਵਾਨ ਖਿਡਾਰੀਆਂ ਦੀ ਬੱਸ ਹਾਦਸਾਗ੍ਰਸਤ; ਡਰਾਈਵਰ ਦੀ ਮੌਤ ਤੇ 23 ਜ਼ਖਮੀ

ਬੁਡਾਪੇਸਟ : ਹੰਗਰੀ ਦੇ ਦੱਖਣ-ਪੱਛਮੀ ਹਿੱਸੇ 'ਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਨੌਜਵਾਨ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸੜਕ ਕਿਨਾਰੇ ਇੱਕ ਦਰਖਤ ਨਾਲ ਜਾ ਟਕਰਾਈ। ਇਸ ਦਰਦਨਾਕ ਹਾਦਸੇ 'ਚ ਬੱਸ ਡਰਾਈਵਰ ਦੀ ਮੌਤ ਹੋ ਗਈ ਤੇ ਲਗਭਗ 23 ਲੋਕ ਜ਼ਖਮੀ ਹੋ ਗਏ ਹਨ।

ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ 5:20 ਵਜੇ ਹਿਰਦ (Hird) ਕਸਬੇ ਨੇੜੇ ਵਾਪਰਿਆ। ਬੱਸ ਆਪਣੀ ਲੇਨ ਤੋਂ ਭਟਕ ਕੇ ਦੂਜੇ ਪਾਸੇ ਚਲੀ ਗਈ ਤੇ ਸਿੱਧੀ ਦਰਖਤ 'ਚ ਜਾ ਵੱਜੀ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਖਿਡਾਰੀ ਤੇ ਕੋਚ ਸਨ ਸਵਾਰ
ਬੱਸ 'ਚ ਕੁੱਲ 28 ਲੋਕ ਸਵਾਰ ਸਨ, ਜਿਨ੍ਹਾਂ 'ਚ 'ਪੇਕਸ ਸਪੋਰਟਸ ਸਕੂਲ' (Pecs Sports School) ਦੇ ਐਰੋਬਿਕਸ ਵਿਭਾਗ ਦੇ 19 ਨੌਜਵਾਨ ਖਿਡਾਰੀ, ਤਿੰਨ ਕੋਚ ਤੇ ਛੇ ਮਾਪੇ ਸ਼ਾਮਲ ਸਨ। ਇਹ ਸਾਰੇ ਖਿਡਾਰੀ ਰਾਜਧਾਨੀ ਬੁਡਾਪੇਸਟ 'ਚ ਹੋਣ ਵਾਲੇ ਇੱਕ ਮੁਕਾਬਲੇ ਦੇ ਦੂਜੇ ਦੌਰ 'ਚ ਹਿੱਸਾ ਲੈਣ ਲਈ ਜਾ ਰਹੇ ਸਨ। 

ਸਕੂਲ ਪ੍ਰਬੰਧਕਾਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਨੌਜਵਾਨ ਖਿਡਾਰੀ ਦੀ ਲੱਤ ਦੀ ਹੱਡੀ ਟੁੱਟ ਗਈ ਹੈ ਅਤੇ ਉਸ ਨੂੰ ਕਈ ਹੋਰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਦੋ ਕੋਚਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਡਾਕਟਰਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਹੰਗਰੀ ਦੇ ਰਾਸ਼ਟਰਪਤੀ ਤਾਮਾਸ ਸੁਲਯੋਕ (Tamas Sulyok) ਨੇ ਇਸ ਹਾਦਸੇ ਨੂੰ "ਦਿਲ ਕੰਬਾਊ" ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕ ਡਰਾਈਵਰ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖਮੀ ਬੱਚਿਆਂ ਤੇ ਕੋਚਾਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News