ਟਿਊਨੀਸ਼ੀਆ : ਬੱਚਿਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ, ਹੁਣ ਤਕ 26 ਦੀ ਮੌਤ

Monday, Dec 02, 2019 - 08:24 AM (IST)

ਟਿਊਨੀਸ਼ੀਆ : ਬੱਚਿਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ, ਹੁਣ ਤਕ 26 ਦੀ ਮੌਤ

ਮਾਸਕੋ— ਟਿਊਨੀਸ਼ੀਆ 'ਚ ਐਤਵਾਰ ਨੂੰ ਇਕ ਸੈਲਾਨੀ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26 ਹੋ ਗਈ। ਸਥਾਨਕ ਮੀਡੀਆ ਮੁਤਾਬਕ 26 ਮ੍ਰਿਤਕਾਂ 'ਚੋਂ 20 ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੀਆਂ ਲਾਸ਼ਾਂ ਬੇਜਾ ਸੂਬੇ ਦੇ ਹਸਪਤਾਲ 'ਚ ਹਨ। ਇਸ ਤੋਂ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 20 ਸੀ ਤੇ ਹੁਣ ਵਧ ਕੇ 26 ਹੋ ਗਈ।
 

PunjabKesari

ਇਸ ਯਾਤਰੀ ਬੱਸ 'ਚ 43 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਵਧੇਰੇ ਬੱਚੇ ਅਤੇ ਵਿਦਿਆਰਥੀ ਸ਼ਾਮਲ ਸਨ। ਇਹ ਬੱਸ ਟਿਊਨੀਸ਼ੀਆ ਤੋਂ ਆਈਨ ਦ੍ਰਾਹਮ ਵਲੋਂ ਜਾ ਰਹੀ ਸੀ ਕਿ ਹਾਦਸੇ ਦੀ ਸ਼ਿਕਾਰ ਹੋ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਦੁਰਘਟਨਾ 'ਚ 21 ਲੋਕ ਜ਼ਖਮੀ ਹੋਏ ਹਨ। ਟਿਊਨੀਸ਼ੀਆ ਮੀਡੀਆ ਮੁਤਾਬਕ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਵਿਚਕਾਰ ਟਿਊਨੀਸ਼ੀਆ ਦੇ ਸਿਹਤ ਮੰਤਰਾਲੇ ਨੇ ਪੀੜਤਾਂ ਨੂੰ ਖੂਨ ਦਾਨ ਕਰਨ ਲਈ ਰਾਸ਼ਟਰੀ ਪੱਧਰ 'ਤੇ ਕੈਂਪ ਲਗਾਏ ਹਨ।


Related News