ਬੁਰਕੀਨਾ ਫਾਸੋ ’ਚ ਸੰਨ੍ਹ ਲਗਾ ਕੇ ਕੀਤੇ ਗਏ ਹਮਲੇ ’ਚ 41 ਲੋਕਾਂ ਦੀ ਮੌਤ, ਸੋਗ ’ਚ ਡੁੱਬਿਆ ਦੇਸ਼
Monday, Dec 27, 2021 - 11:00 AM (IST)
ਊਗਾਡੌਗੂ/ਬੁਰਕੀਨਾ ਫਾਸੋ (ਭਾਸ਼ਾ) : ਇਸਲਾਮਿਕ ਕੱਟੜਪੰਥੀਆਂ ਨੇ ਪਿਛਲੇ ਹਫ਼ਤੇ ਉਤਰੀ ਬੁਰਕੀਨਾ ਫਾਸੋ ਵਿਚ ਇਕ ਹਮਲੇ ਵਿਚ 41 ਲੋਕਾਂ ਦਾ ਕਤਲ ਕਰ ਦਿੱਤਾ ਸੀ, ਜਿਸ ਵਿਚ ਦੇਸ਼ ਦੀ ਫ਼ੌਜ ਦੀ ਮਦਦ ਕਰਨ ਵਾਲੇ ਇਕ ਸਵੈ-ਸੇਵੀ ਸੰਗਠਨ ਦੇ ਪ੍ਰਮੁੱਖ ਨੇਤਾ ਵੀ ਸ਼ਾਮਲ ਹਨ। ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਦੇ ਬੁਲਾਰੇ ਅਲਕਾਸੋਮ ਮਾਈਗਾ ਨੇ ਵੀਰਵਾਰ ਨੂੰ ਲੋਰੌਮ ਸੂਬੇ ਵਿਚ ਇਕ ਕਾਫ਼ਲੇ ’ਤੇ ਸੰਨ੍ਹ ਲਗਾ ਕੇ ਕੀਤੇ ਗਏ ਭਿਆਨਕ ਹਮਲੇ ਵਿਚ 2 ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਪੀੜਤਾਂ ਵਿਚ ਸੋਊਮੈਲਾ ਗਨਮ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਲਾਡਜੀ ਸੋਰੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਹੜ੍ਹ ਕਾਰਨ 18 ਲੋਕਾਂ ਦੀ ਮੌਤ, 280 ਤੋਂ ਵੱਧ ਜ਼ਖ਼ਮੀ
ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਰੋਚ ਮਾਰਕ ਕ੍ਰਿਸ਼ਚੀਅਨ ਕਾਬੋਬੇ ਨੇ ਕਿਹਾ ਕਿ ਗਨਮ ਆਪਣੇ ਦੇਸ਼ ਲਈ ਸ਼ਹੀਦ ਹੋ ਗਏ ਅਤੇ ‘ਉਹ ਨਿਸ਼ਚਿਤ ਤੌਰ ’ਤੇ ਦੁਸ਼ਮਣ ਨਾਲ ਲੜਨ ਲਈ ਸਾਡੀ ਦ੍ਰਿੜ ਵਚਨਬੱਧਤਾ ਦੇ ਪ੍ਰਤੀਕ ਹੋਣਗੇ।’ ਆਰਮਡ ਕੌਂਫਲਿਕਟ ਲੋਕੇਸ਼ਨ ਐਂਡ ਈਵੈਂਟ ਡਾਟਾ ਪ੍ਰੋਜੈਕਟ ਦੇ ਇਕ ਸੀਨੀਅਰ ਖੋਜਕਰਤਾ ਹੇਨੀ ਨਸਾਈਬੀਆ ਨੇ ਕਿਹਾ, ਬੁਰਕੀਨਾ ਫਾਸੋ ਦੇ ਸਭ ਤੋਂ ਮਹੱਤਵਪੂਰਨ ਸਵੈ-ਸੇਵੀ ਸੰਗਠਨ ਦੇ ਨੇਤਾ ਦੀ ਮੌਤ ਨੇ ਦਹਿਸ਼ਤ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਕਦੇ ਸ਼ਾਂਤੀ ਪੂਰਨ ਪੱਛਮੀ-ਅਫਰੀਕੀ ਦੇਸ਼ ਰਹੇ ਬੁਰਕੀਨਾ ਫਾਸੋ ਵਿਚ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਕਿਉਂਕਿ ਅਲਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਹਮਲਿਆਂ ਵਿਚ ਵਾਧਾ ਹੋਇਆ ਹੈ।