ਕੀਨੀਆ ਦੀ ਝੀਲ ’ਚ ਦਫਨ ਹੈ ਧਰਤੀ ’ਤੇ ਜਨਮੇ ਪਹਿਲੇ ਇਨਸਾਨ ਦਾ ਰਾਜ਼

Tuesday, Mar 03, 2020 - 01:15 AM (IST)

ਕੀਨੀਆ ਦੀ ਝੀਲ ’ਚ ਦਫਨ ਹੈ ਧਰਤੀ ’ਤੇ ਜਨਮੇ ਪਹਿਲੇ ਇਨਸਾਨ ਦਾ ਰਾਜ਼

ਨੈਰੋਬੀ (ਇੰਟ.) - ਧਰਤੀ ’ਤੇ ਇਨਸਾਨ ਦਾ ਜਨਮ ਕਦੋਂ ਹੋਇਆ, ਇਸ ਗੱਲ ਸਬੰਧੀ ਕਈ ਥਿਓਰੀਜ਼ ਹਨ। ਇਨਸਾਨਾਂ ਨੂੰ ਬਾਂਦਰਾਂ ਅਤੇ ਆਦਿ ਮਾਨਵ ਦਾ ਅੰਸ਼ ਮੰਨਿਆ ਜਾਂਦਾ ਹੈ। ਇਨਸਾਨਾਂ ਦੀ ਹੋਂਦ ਦੀ ਇਕ ਗੁੱਥੀ ਨੂੰ ਸੁਲਝਾਉਣ ’ਚ ਕੀਨੀਆ ਦੀ ਝੀਲ ’ਚ ਮਿਲੇ 8 ਸਾਲ ਦੇ ਬੱਚੇ ਦੇ ਕੰਕਾਲ ਨੇ ਬਹੁਤ ਮਦਦ ਕੀਤੀ ਹੈ। ਇਸ ਤੋਂ ਜਾਣਕਾਰਾਂ ਨੇ ਮੰਨਿਆ ਹੈ ਕਿ ਮਨੁੱਖ ਤੋਂ ਪਹਿਲਾਂ ਧਰਤੀ ’ਤੇ ਆਦਿ ਮਾਨਵ ਦੀਆਂ ਕਈ ਨਸਲਾਂ ਵੀ ਸਨ, ਜਿਨ੍ਹਾਂ ਵਿਚ ਹੋਮੋ ਇਰੈਕਟਸ, ਹੋਮੋ ਹੈਬਿਲਸ ਅਤੇ ਪੈਰੇਂਥ੍ਰੋਪਸ ਬੋਇਸੀ ਸ਼ਾਮਲ ਹੈ। ਨਵੇਂ ਕੰਕਾਲ ਮਿਲਣ ਨਾਲ ਇਸ ਵਿਚ ਹੋਮੋ ਰੁਡੋਲਫੇਨਿਸਸ ਦਾ ਵੀ ਨਾਂ ਜੁੜ ਗਿਆ ਹੈ।

PunjabKesari

ਮਨੁੱਖੀ ਜਾਤ ਦੇ ਜਨਮ ਦੇ ਰਾਜ ਨੂੰ ਖੁਦ ’ਚ ਸਮੇਟੀ ਇਸ ਝੀਲ ਦਾ ਨਾਂ ਤੁਰਕਾਨਾ ਹੈ। ਇਥੇ ਸਾਲ 1984 ’ਚ ਮਿਲੇ 8 ਸਾਲ ਦੇ ਬੱਚੇ ਦੇ ਕੰਕਾਲ ਨੇ ਮਨੁੱਖੀ ਨਸਲ ਨੂੰ ਵਿਸਥਾਰ ਨਾਲ ਸਮਝਣ ’ਚ ਮਦਦ ਕੀਤੀ ਹੈ। ਵਿਗਿਆਨੀਆਂ ਮੁਤਾਬਕ ਅੱਜ ਤੋਂ ਲੱਗਭਗ 20 ਲੱਖ ਸਾਲ ਪਹਿਲਾਂ ਧਰਤੀ ’ਤੇ ਪਹਿਲਾ ਇਨਸਾਨ ਪੈਦਾ ਹੋਇਆ ਸੀ। ਓਦੋਂ ਤੋਂ ਕੁਦਰਤ ’ਚ ਬਹੁਤ ਸਾਰੇ ਬਦਲਾਅ ਹੋ ਚੁੱਕੇ ਹਨ। ਇਸ ਝੀਲ ਤੋਂ ਸਾਨੂੰ ਪਤਾ ਲੱਗਾ ਕਿ ਲੱਖਾਂ ਸਾਲ ਪਹਿਲਾਂ ਦੇ ਇਨਸਾਨ ਕਿਹੋ ਜਿਹੇ ਹੁੰਦੇ ਸਨ, ਕੀ ਖਾਂਦੇ ਸਨ? ਵਿਗਿਆਨੀਆਂ ਦਾ ਮੰਨਣਾ ਹੈ ਕਿ 20 ਲੱਖ ਸਾਲ ਪਹਿਲਾਂ ਇਹ ਝੀਲ ਬਹੁਤ ਵੱਡੀ ਸੀ ਪਰ ਵਾਤਾਵਰਣ ’ਚ ਹੋਏ ਬਦਲਾਅ ਕਾਰਣ ਹੁਣ ਇਹ ਝੀਲ ਰੇਗਿਸਤਾਨ ’ਚ ਤਬਦੀਲ ਹੋ ਗਈ ਹੈ। ਪਹਿਲਾਂ ਇਥੇ ਹਰਿਆਲੀ ਸੀ, ਇਸ ਲਈ ਖਾਣਾ ਆਸਾਨੀ ਨਾਲ ਮਿਲ ਜਾਂਦਾ ਸੀ। ਉਦੋਂ ਇਥੇ ਮਿਲੇ ਆਦਿ ਮਾਨਵ ਦੇ ਕੰਕਾਲ ਇਸ ਗੱਲ ਦੇ ਸਬੂਤ ਹਨ। ਜਾਂਚ ’ਚ ਇਹ ਵੀ ਪਤਾ ਲੱਗਾ ਹੈ ਕਿ ਝੀਲ ਜਵਾਲਾਮੁਖੀ ਦੀ ਸਰਗਰਮੀਆਂ ਵਾਲੇ ਇਲਾਕੇ ’ਚ ਮੌਜੂਦ ਹੈ।

PunjabKesari


author

Khushdeep Jassi

Content Editor

Related News