ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ

Tuesday, Nov 29, 2022 - 01:12 AM (IST)

ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ

ਅਲਕਾਮ (ਵਿਸ਼ੇਸ਼) : ਵੀਕਐਂਡ ’ਤੇ ਜੰਗਲ ਵਿਚ ਸ਼ਿਕਾਰ ਕਰ ਕੇ ਪਰਤ ਰਹੇ 32 ਸਾਲਾ ਓਜਗੁਰ ਗੇਵਰੇਕਗਲੁ ਦੀ ਉਸ ਦੇ ਪਾਲਤੂ ਕੁੱਤੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਹੈਰਾਨੀਜਨਕ ਹਾਦਸਾ ਤੁਰਕੀ ਦੇ ਅਲਕਾਮ ਜ਼ਿਲ੍ਹੇ 'ਚ ਵਾਪਰਿਆ। ਗੇਵਰੇਕਗਲੁ 10 ਦਿਨ ਪਹਿਲਾਂ ਵੀ ਪਿਤਾ ਬਣਿਆ ਸੀ।

ਇਹ ਖ਼ਬਰ ਵੀ ਪੜ੍ਹੋ - ਕਰਜ਼ਾਈ ਪਿਓ ਦਾ ਰੂਹ ਕੰਬਾਊ ਕਾਰਾ ! ਰੋਟੀ ਲਈ ਨਹੀਂ ਸੀ ਪੈਸੇ ਤਾਂ 2 ਸਾਲਾ ਬੱਚੀ ਨੂੰ ਜ਼ੋਰ ਨਾਲ ਗਲੇ ਲਗਾ...

ਇਹ ਦਰਦਨਾਕ ਹਾਦਸਾ ਓਦੋਂ ਹੋਇਆ ਜਦੋਂ ਉਹ ਕਾਰ ਵਿਚ ਸਵਾਰ ਹੋ ਕੇ ਪਰਤ ਰਿਹਾ ਸੀ। ਕਾਰ ਦੀ ਸੀਟ ’ਤੇ ਉਸ ਦੀ ਲੋਡੇਡ ਬੰਦੂਕ ਪਈ ਸੀ, ਜਿਸ ਦਾ ਮੂੰਹ ਗੇਵਰੇਕਗਲੁ ਵੱਲ ਹੀ ਸੀ। ਕੁੱਤਾ ਜਿਵੇਂ ਹੀ ਜੰਪ ਮਾਰ ਕੇ ਸੀਟ ’ਤੇ ਆਇਆ ਉਸ ਦਾ ਪੰਜਾ ਬੰਦੂਕ ਦੇ ਟ੍ਰਿਗਰ ’ਤੇ ਪਿਆ। ਟ੍ਰਿਗਰ ਦੱਬਿਆ ਗਿਆ ਅਤੇ ਪੁਆਇੰਟ ਬਲੈਕ ਰੇਂਜ ਤੋਂ ਗੋਲੀ ਗੇਵਰੇਕਗਲੁ ਨੂੰ ਜਾ ਲੱਗੀ। ਉਸ ਨੂੰ ਬਾਅਦ ਵਿਚ ਆਪਣੀ ਕਾਰ ਵਿਚ ਮ੍ਰਿਤਕ ਹਾਲਤ ਵਿਚ ਪਾਇਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News