ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬੋਰਿਸੋਵ ਕੋਰੋਨਾ ਪਾਜ਼ੇਟਿਵ

Sunday, Oct 25, 2020 - 11:52 PM (IST)

ਬੁਲਗਾਰੀਆ ਦੇ ਪ੍ਰਧਾਨ ਮੰਤਰੀ ਬੋਰਿਸੋਵ ਕੋਰੋਨਾ ਪਾਜ਼ੇਟਿਵ

ਸੋਫੀਆ (ਬੁਲਗਾਰੀਆ) (ਏਪੀ): ਬੁਲਗਾਰੀਆਂ ਦੇ ਪ੍ਰਧਾਨ ਮੰਤਰੀ ਬੋਯਕੋ ਬੋਰਿਸੋਵ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਸ ਦੇਸ਼ ਵਿਚ ਪਿਛਲੇ ਦੋ ਹਫਤਿਆਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਬੋਰਿਸੋਵ ਨੇ ਐਤਵਾਰ ਨੂੰ ਇਕ ਫੇਸਬੁੱਕ ਸੰਦੇਸ਼ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਦੋ ਪੀ.ਸੀ.ਆਰ. ਜਾਂਚ ਤੋਂ ਬਾਅਦ ਅੱਜ ਮੈਂ ਕੋਵਿਡ-19 ਨਾਲ ਇਨਫੈਕਟਿਡ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਮੈਡੀਕਲ ਸਲਾਹ ਦਾ ਪਾਲਣ ਕਰਦੇ ਹੋਏ ਇਲਾਜ ਦੇ ਲਈ ਘਰੇ ਹੀ ਰਹਿਣਗੇ।


author

Baljit Singh

Content Editor

Related News