ਬ੍ਰਿਟਿਸ਼ ਮਹਿਲਾ ਨੇ ਆਪਣੀ ਪੁੱਤਰੀ ਦੇ ਕਤਲ ਮਾਮਲੇ ਸਬੰਧੀ ਜਤਾਈ ਇਹ ਇੱਛਾ

Sunday, Jun 30, 2019 - 05:00 PM (IST)

ਬ੍ਰਿਟਿਸ਼ ਮਹਿਲਾ ਨੇ ਆਪਣੀ ਪੁੱਤਰੀ ਦੇ ਕਤਲ ਮਾਮਲੇ ਸਬੰਧੀ ਜਤਾਈ ਇਹ ਇੱਛਾ

ਪਣਜੀ (ਭਾਸ਼ਾ)- ਗੋਆ ਵਿਚ ਦੋ ਸਾਲ ਪਹਿਲਾਂ ਜਿਸ ਬ੍ਰਿਟਿਸ਼ ਲੜਕੀ ਨੂੰ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਮਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਵਿਚ ਮੁਲਜ਼ਮ ਨੂੰ ਹਥਕੜੀ ਲਗਾ ਕੇ ਅਦਾਲਤ ਲਿਜਾਇਆ ਜਾਵੇ। ਇਹ ਮੰਗ ਸੂਬੇ ਵਿਚ ਹਾਲ ਹੀ ਵਿਚ ਹੋਈ ਉਨ੍ਹਾਂ ਦੋ ਘਟਨਾਵਾਂ ਦੇ ਮੱਦੇਨਜ਼ਰ ਕੀਤੀ ਗਈ ਹੈ ਜਿਸ ਵਿਚ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਮੁਲਜ਼ਮ ਪੁਲਸ ਦੀ ਹਿਰਾਸਤ ਤੋਂ ਫਰਾਰ ਹੋ ਗਏ ਸਨ। ਐਂਡ੍ਰੀਆ ਬ੍ਰੈਨਿਗਨ ਦੀ ਪੁੱਤਰੀ ਡੇਨੀਅਲ ਮੈਕਲਾਫਲਿਗ (28) ਜੂਨ 2017 ਵਿਚ ਦੱਖਣੀ ਗੋਆ ਜ਼ਿਲੇ ਵਿਚ ਸਮੁੰਦਰੀ ਕੰਢੇ ਨੇੜੇ ਮ੍ਰਿਤਕ ਹਾਲਤ ਵਿਚ ਮਿਲੀ ਸੀ।

ਐਂਡ੍ਰਿਆ ਬ੍ਰੈਨਿਗਨ ਨੇ ਐਤਵਾਰ ਨੂੰ ਮਾਮਲੇ ਦੇ ਮੁਲਜ਼ਮ ਵਿਕਟ ਭਗਤ ਦੀ ਬਿਨਾਂ ਹਥਕੜੀ ਲਗਾਏ ਮਡਗਾਓਂ ਨਗਰ ਸਥਿਤ ਇਕ ਅਦਾਲਤ ਵਿਚ ਲਿਆਉਂਦੇ ਹੋਏ ਤਸਵੀਰ ਆਪਣੇ ਟਵਿੱਟਰ 'ਤੇ ਪੋਸਟ ਕੀਤੀ ਸੀ। ਬ੍ਰੈਨਗਿਨ ਨੇ ਟਵੀਟ ਕੀਤਾ ਕਿ ਮੇਰੀ ਧੀ ਦੇ ਕਾਤਲ ਨੂੰ ਬਿਨਾਂ ਹਥਕੜੀ ਲਗਾਏ ਗੋਆ ਦੀ ਅਦਾਲਤ ਵਿਚ ਲਿਜਾਉਂਦੇ ਹੋਏ, ਤਾਂ ਉਹ ਆਸਾਨੀ ਨਾਲ ਫਰਾਰ ਹੋ ਸਕਦਾ ਹੈ। ਜਿਵੇਂ ਕਿ ਗੋਆ ਵਿਚ ਬਲਾਤਕਾਰ ਦੇ ਦੋ ਮਾਮਲਿਆਂ ਦੇ ਦੋ ਸ਼ੱਕੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਫਰਾਰ ਹੋ ਚੁੱਕੇ ਹਨ। ਉਨ੍ਹਾਂ ਨੇ ਇਕ ਹੋਰ ਟਵੀਟ ਵਿਚ ਲਿਖਿਆ ਮੇਰੀ ਧੀ ਦੇ ਕਤਲ ਮਾਮਲੇ ਦੇ ਦੋਸ਼ੀ ਨੂੰ ਕੋਈ ਹਥਕੜੀ ਨਹੀਂ ਲਗਾਈ ਹੈ, ਅਜਿਹਾ ਹੋਣ ਤੋਂ ਰੋਕਣ ਲਈ ਸਾਰੇ ਗੰਭੀਰ ਅਪਰਾਧਾਂ ਦੇ ਕੈਦੀਆਂ ਨੂੰ ਹਥਕੜੀ ਲਗਾਈ ਜਾਣੀ ਚਾਹੀਦੀ ਹੈ। 


author

Sunny Mehra

Content Editor

Related News