ਵੈਨਿਸ ''ਚ 2 ਟੂਰਿਸਟ ਨੂੰ ਬਿਨਾਂ ਕਮੀਜ਼ ਪਹਿਨੇ ਬਾਈਕ ਚਲਾਉਣ ''ਤੇ ਠੁੱਕਿਆ ਜੁਰਮਾਨਾ

06/23/2019 4:52:04 PM

ਵੈਨਿਸ (ਏਜੰਸੀ)- ਦੋ ਬ੍ਰਿਟਿਸ਼ ਟੂਰਿਸਟ ਨੂੰ ਬਿਨਾਂ ਕਮੀਜ਼ ਪਹਿਨੇ ਮੋਟਰਸਾਈਕਲ ਚਲਾਉਣ ਦੇ ਇਲਜ਼ਾਮ ਹੇਠ ਵੈਨਿਸ ਪੁਲਸ ਨੇ ਜੁਰਮਾਨਾ ਕੀਤਾ ਹੈ। ਇਹ ਦੋਵੇਂ ਭੀੜ ਭਾੜ ਵਾਲੇ ਚਰਚ ਆਫ ਸੈਨ ਸਿਮੋਨ ਪਿਕੋਲੋ ਨੇੜੇ ਮੋਟਰਸਾਈਕਲ ਚਲਾ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਰੋਕਿਆ ਅਤੇ ਇਨ੍ਹਾਂ ਨੂੰ ਖਰਾਬ ਵਰਤਾਓ ਤੇ ਬਿਨਾਂ ਕਮੀਜ਼ ਪਹਿਨੇ ਮੋਟਰਸਾਈਕਲ ਚਲਾਉਣ ਦੇ ਇਲਜ਼ਾਮ ਹੇਠ ਜੁਰਮਾਨਾ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੂੰ ਜਦੋਂ ਨੇੜਲੇ ਪੁਲਸ ਸਟੇਸ਼ਨ ਲਿਜਾਇਆ ਗਿਆ ਤਾਂ ਇਨ੍ਹਾਂ ਕੋਲੋਂ ਇਕ ਚਾਕੂ ਬਰਾਮਦ ਹੋਇਆ। ਇਨ੍ਹਾਂ ਦੋਹਾਂ ਨੂੰ 250+100 ਯੂਰੋ ਜੁਰਮਾਨਾ ਕੀਤਾ ਗਿਆ ਹੈ।

ਵੈਨਿਸ ਨੇ ਹਾਲ ਹੀ ਵਿਚ ਸੈਲਾਨੀਆਂ ਦੇ ਖਰਾਬ ਰਵੱਈਏ ਲਈ ਸਖ਼ਤ ਸਜ਼ਾ ਦੀ ਵਿਵਸਥਾ, ਜਿਸ ਵਿਚ ਨਿਜੀ ਕਿਸ਼ਤੀਆਂ ਜਾਂ ਵਾਹਨਾਂ 'ਤੇ ਸਵਾਰ ਵੈਨਿਸ ਦੇ ਲੈਗੂਨ ਵਿਚ ਕਿਤੇ ਵੀ ਨੰਗੀ ਛਾਤੀ ਜਾਂ ਸਵੀਮਿੰਗ ਸੂਟ 'ਤੇ ਪਾਬੰਦੀ ਹੈ। ਵੈਨਿਸ ਨੇ ਹਾਲ ਹੀ ਵਿਚ ਸੈਲਾਨੀਆਂ ਵਿਰੁੱਧ ਸਖ਼ਤ ਨਿਯਮ ਬਣਾਏ ਹਨ, ਜਿਨ੍ਹਾਂ ਵਿਚ ਨਹਿਰ ਵਿਚ ਨਹਾਉਣਾ, ਪਿਕਨਿਕ ਮਨਾਉਣ, ਕਿਸੇ ਥਾਂ 'ਤੇ ਗੰਦਗੀ ਫੈਲਾਉਣ ਆਦਿ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ, ਨਿਯਮਾਂ ਦਾ ਪਾਲਨ ਨਾ ਕਰਨ ਵਾਲੇ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਂਦਾ ਹੈ ਅਤੇ ਉਸ ਨੂੰ ਜੁਰਮਾਨਾ ਠੋਕਿਆ ਜਾਂਦਾ ਹੈ।


Sunny Mehra

Content Editor

Related News