ਬ੍ਰਿਟਿਸ਼ PM ਕੀਰ ਸਟਾਰਮਰ ਨੇ ਡਾਊਨਿੰਗ ਸਟ੍ਰੀਟ 'ਚ ਨਵਾਂ 'ਚੀਫ਼ ਆਫ਼ ਸਟਾਫ' ਕੀਤਾ ਨਿਯੁਕਤ
Monday, Oct 07, 2024 - 05:05 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਨੂੰ ‘ਇਕ ਵੱਡੀ ਸ਼ਖਸੀਅਤ ਦੇ ਅਸਤੀਫੇ’ ਤੋਂ ਬਾਅਦ ਨਵਾਂ ‘ਚੀਫ ਆਫ ਸਟਾਫ’ ਨਿਯੁਕਤ ਕੀਤਾ ਹੈ। ਲੇਬਰ ਪਾਰਟੀ ਦੇ ਸਾਬਕਾ ਚੋਣ ਪ੍ਰਚਾਰ ਨਿਰਦੇਸ਼ਕ ਮੋਰਗਨ ਮੈਕਸਵੀਨੀ, ਸੂ ਗ੍ਰੇ ਦੀ ਥਾਂ ਨਵੇਂ ਚੀਫ਼ ਆਫ਼ ਸਟਾਫ਼ ਦੇ ਰੂਪ ਵਿਚ ਕੰਮ ਕਰਨਗੇ। ਮੈਕਸਵੀਨੀ ਨੇ ਜੁਲਾਈ ਵਿੱਚ ਆਮ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਨਿਯੁਕਤੀ ਪ੍ਰਧਾਨ ਮੰਤਰੀ ਦੀ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ 100 ਦਿਨ ਪੂਰੇ ਹੋਣ 'ਤੇ 10 ਡਾਊਨਿੰਗ ਸਟ੍ਰੀਟ (ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫਤਰ) 'ਤੇ ਚੋਟੀ ਦੀ ਟੀਮ ਵਿੱਚ ਇੱਕ ਵੱਡੇ ਫੇਰਬਦਲ ਦੇ ਵਿਚਕਾਰ ਹੋਈ ਹੈ। ਸਿਵਲ ਸੇਵਕ ਰਹਿ ਚੁੱਕੀ ਸੂ ਗ੍ਰੇ ਨੂੰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਤਤਕਾਲੀ 'ਟੋਰੀ' ਸਰਕਾਰ ਵਿੱਚ ਕੋਵਿਡ -19 ਮਹਾਮਾਰੀ ਦੌਰਾਨ ਮਹਾਂਮਾਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਜਸ਼ਨਾਂ ਦੇ ਆਯੋਜਨ ਨਾਲ ਸਬੰਧਤ 'ਪਾਰਟੀਗੇਟ' ਕੇਸ ਦੀ ਜਾਂਚ ਲਈ ਨਿਯੁਕਤ ਕੀਤਾ ਸੀ।
ਇਹ ਵੀ ਪੜ੍ਹੋ: ਟੋਰਾਂਟੋ ਦੇ ਵੈਸਟਨ ਇਲਾਕੇ 'ਚ ਵਾਪਰੀ ਛੁਰੇਬਾਜ਼ੀ ਦੀ ਘਟਨਾ, ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ
ਬਰਤਾਨੀਆ ਵਿੱਚ ਕੰਜ਼ਰਵੇਟਿਵ ਪਾਰਟੀ ਲਈ ‘ਟੋਰੀ’ ਸ਼ਬਦ ਵਰਤਿਆ ਜਾਂਦਾ ਹੈ। ਗ੍ਰੇ ਨੇ ਸਟਾਰਮਰ ਦੇ ਚੋਟੀ ਦੇ ਸਹਾਇਕ ਦੇ ਅਹੁਦੇ ਤੋਂ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਉਨ੍ਹਾਂ ਦੀ ਤਨਖਾਹ ਬਾਰੇ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਸਰਕਾਰ ਲਈ ਧਿਆਨ ਭਟਕਾਉਣ ਵਾਲੀਆਂ ਹੋ ਸਕਦੀਆਂ ਹਨ।" ਹਾਲ ਹੀ ਵਿਚ ਆਈਆਂ ਕੁੱਝ ਖ਼ਬਰਾਂ ਵਿਚ ਗ੍ਰੇ ਅਤੇ ਸਟਾਰਮਰ ਦੇ ਮੁੱਖ ਸਲਾਹਕਾਰ ਮੋਰਗਨ ਮੈਕਸਵੀਨੀ ਵਿਚਕਾਰ ਤਣਾਅ ਦੀ ਗੱਲ ਕਹੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਹ ਪ੍ਰਧਾਨ ਮੰਤਰੀ ਤੋਂ ਜ਼ਿਆਦਾ ਕਮਾ ਰਹੀ ਹੈ। ਬੀਬੀਸੀ ਨੇ ਦੱਸਿਆ ਕਿ ਗ੍ਰੇ ਦੀ ਸਲਾਨਾ ਤਨਖਾਹ 170,000 ਪੌਂਡ ਸੀ, ਜੋ ਕਿ ਸਟਾਰਮਰ ਨਾਲੋਂ ਲਗਭਗ 3,000 ਪੌਂਡ ਵੱਧ ਹੈ।
ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਧੀ, ਮਾਂ-ਪਿਓ ਸਣੇ ਪਰਿਵਾਰ ਦੇ 13 ਲੋਕਾਂ ਦਾ ਕੀਤਾ ਕਤਲ
ਗ੍ਰੇ ਨੇ ਕਿਹਾ, "ਇਸੇ ਕਰਕੇ ਮੈਂ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ ਅਤੇ ਮੈਂ ਆਪਣੀ ਨਵੀਂ ਭੂਮਿਕਾ ਵਿੱਚ ਪ੍ਰਧਾਨ ਮੰਤਰੀ ਦਾ ਸਮਰਥਨ ਕਰਨਾ ਜਾਰੀ ਰੱਖਾਂਗੀ।" ਗ੍ਰੇ ਦਾ ਦਰਜਾ ਘਟਾ ਕੇ ਉਨ੍ਹਾਂ ਨੂੰ ਦੇਸ਼ਾਂ ਅਤੇ ਖੇਤਰਾਂ ਲਈ ਸਟਾਰਮਰ ਪਾਰਟ-ਟਾਈਮ ਰਾਜਦੂਤ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਇਟਲੀ: ਸ਼ਹਿਰ ਸੁਜ਼ਾਰਾ ਬਣ ਗਿਆ ਪਿਆਰਾ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8