ਯੂਕ੍ਰੇਨ ਪਹੁੰਚੇ ਬ੍ਰਿਟੇਨ ਦੇ PM ਜਾਨਸਨ, ਰਾਸ਼ਟਰਪਤੀ ਜ਼ੇਲੇਂਸਕੀ ਨਾਲ ਕਰਨਗੇ ਮੁਲਾਕਾਤ

Sunday, Apr 10, 2022 - 12:46 AM (IST)

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮਿਲ ਕੇ ਇਕਜੁੱਟਤਾ ਦਿਖਾਉਣ ਲਈ ਯੂਕ੍ਰੇਨ ਦੀ ਯਾਤਰਾ ਕੀਤੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਦਰਮਿਆਨ ਸ਼ਨੀਵਾਰ ਦੀ ਬੈਠਕ 'ਚ ਬ੍ਰਿਟੇਨ ਵੱਲੋਂ ਯੂਕ੍ਰੇਨ ਨੂੰ ਦਿੱਤੇ ਜਾਣ ਵਾਲੇ ਲੰਬੇ ਸਮੇਂ ਦੀ ਮਦਦ ਸਮੇਤ ਵਿੱਤੀ ਅਤੇ ਫੌਜੀ ਸਹਾਇਤਾ ਦੇ ਨਵੇਂ ਪੈਕੇਜ 'ਤੇ ਚਰਚਾ ਹੋਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵੀਟ ਕਰ ਪੰਜਾਬ ਪ੍ਰਧਾਨ ਬਣਨ 'ਤੇ ਰਾਜਾ ਵੜਿੰਗ ਨੂੰ ਦਿੱਤੀ ਵਧਾਈ

ਇਹ ਯਾਤਰਾ ਜਾਨਸਨ ਵੱਲੋਂ ਯੂਕ੍ਰੇਨ ਨੂੰ ਉੱਚ ਸਮਰੱਥਾ ਵਾਲੇ ਫੌਜੀ ਉਪਕਰਣ ਖਰੀਦਣ ਲਈ ਅਤੇ 10 ਕਰੋੜ ਪਾਊਂਡ ਦੇਣ ਦੇ ਐਲਾਨ ਦੇ ਇਕ ਦਿਨ ਬਾਅਦ ਹੋ ਰਹੀ ਹੈ।ਜਾਨਸਨ ਨੇ ਕਿਹਾ ਕਿ ਲਗਾਤਾਰ ਰੂਸੀ ਹਮਲੇ ਦਰਮਿਆਨ ਬ੍ਰਿਟੇਨ ਯੂਕ੍ਰੇਨ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਰੱਖਿਆ ਕਰ ਸਕੇ। ਯੂਕ੍ਰੇਨ 'ਚ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਐਂਡ੍ਰਿਜ਼ ਸਿਬਿਹਾ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋਵੇਂ ਨੇਤਾ ਕੀਵ 'ਚ ਮੁਲਾਕਾਤ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੁਮੇਧ ਸੈਣੀ ਦੇ ਬਚਾਅ ’ਚ ਆਉਣ ’ਤੇ GK ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ

ਜਰਮਨੀ ਦੇ ਚਾਂਸਲਰ ਓਲਾਫ਼ ਸ਼ਾਲਤਸ ਨਾਲ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਜਾਨਸਨ ਨੇ ਕਿਹਾ ਸੀ ਕਿ ਉਹ ਯੂਕ੍ਰੇਨੀ ਫੌਜ ਨੂੰ ਜਹਾਜ਼ ਰੋਕੂ ਮਿਜ਼ਾਈਲ ਅਤੇ ਹੋਰ 800 ਟੈਂਕ ਰੋਕੂ ਮਿਜ਼ਾਈਲ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਜ਼ਿਆਦਾ ਹੈਲਮੇਟ, ਰਾਤ 'ਚ ਦੇਖਣ 'ਚ ਇਸਤੇਮਾਲ ਹੋਣ ਵਾਲੇ ਉਪਕਰਣ ਅਤੇ ਹੋਰ ਹਥਿਆ ਦੇਣ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਬ੍ਰਿਟੇਨ ਤੋਂ ਗੈਰ-ਘਾਤਕ ਦੋ ਲੱਖ ਫੌਜੀ ਉਪਕਰਣਾਂ ਦੀ ਖੇਪ ਪਹਿਲਾਂ ਹੀ ਯੂਕ੍ਰੇਨ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ : ਪੂਰਬੀ ਤੁਰਕੀ ’ਚ ਆਇਆ ਜ਼ਬਰਦਸਤ ਭੂਚਾਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News