ਬਰਤਾਨਵੀ ਪ੍ਰਧਾਨ ਮੰਤਰੀ ਦਾ ਸਿੱਖ ਵਿਰੋਧੀ ਚਿਹਰਾ ਹੋਇਆ ਨੰਗਾ
Saturday, Apr 23, 2022 - 02:53 PM (IST)
ਲੰਡਨ (ਸਰਬਜੀਤ ਬਨੂੜ): ਭਾਰਤ ਦੇ ਦੌਰੇ ’ਤੇ ਆਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਬਿਆਨ ਕਿ ਯੂ. ਕੇ. ਖ਼ਾਲਿਸਤਾਨੀ ਕੱਟੜਪੰਥੀਆਂ ਨਾਲ ਨਜਿੱਠਣ ਲਈ ਭਾਰਤ ਨਾਲ ਕੰਮ ਕਰੇਗਾ, ਨੇ ਬ੍ਰਿਟਿਸ਼ ਦੇ ਸਿੱਖਾਂ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਮੌਜੂਦਾ ਯੂ. ਕੇ. ਸਰਕਾਰ ਦਾ ਯੂ. ਕੇ. ਸਿੱਖ ਕਾਰਕੁਨਾਂ ਨੂੰ ਭਾਰਤ ਦੇ ਫਾਸ਼ੀਵਾਦੀ ਨਿਸ਼ਾਨੇ ’ਤੇ ਸਮਰੱਥ ਬਣਾਉਣ ਦਾ ਇਤਿਹਾਸ ਹੈ। ਭਾਰਤ ਦੇ ਕਹਿਣ ’ਤੇ ਮਿਡਲੈਡ ਪੁਲਸ ਕੋਲ ਪੁਖ਼ਤਾ ਸਬੂਤ ਨਾ ਹੋਣ ਦੇ ਬਾਵਜੂਦ ਪਟਿਆਲਾ ਵਿਚ ਕਤਲ ਹੋਏ ਰਾਸ਼ਟਰੀ ਸਿੱਖ ਸੰਗਤ ਦੇ ਸਾਬਕਾ ਪ੍ਰਧਾਨ ਰੁਲ਼ਦਾ ਸਿੰਘ ਕਤਲ ਕੇਸ ਵਿਚ ਯੂ. ਕੇ. ਦੇ ਜੰਮਪਲ ਤਿੰਨ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਤੰਗ ਪ੍ਰੇਸ਼ਾਨ ਕਰਨਾ ਅਤੇ ਭਾਰਤੀ ਪੁਲਸ ਵਲੋਂ ਬਿਨਾਂ ਕਸੂਰ ਫੜੇ ਬਰਤਾਨਵੀ ਨਾਗਰਿਕ ਜੱਗੀ ਜੌਹਲ ਕੇਸ ਨਾਲ ਸਪੱਸ਼ਟ ਹੈ।
ਬਰਤਾਨਵੀ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਸਿੱਖ ਕੌਂਸਲ ਯੂ. ਕੇ. ਨੇ ‘ਖ਼ਾਲਿਸਤਾਨੀ ਕੱਟੜਪੰਥੀਆਂ’ ਵਿਰੁੱਧ ਭਾਰਤ ਦੀ ਮਦਦ ਲਈ ਐਂਟੀ ਟਾਸਕ ਫੋਰਸ ਦਾ ਗਠਨ ਕਰਨ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਸਰਕਾਰ ਸਾਡੇ ਭਾਈਚਾਰੇ ਦੇ ਅੰਦਰ ‘ਕਾਨੂੰਨ ਤੋੜਨ’ ਦੀ ਸਰਗਰਮੀ ਦੇ ਪੱਕੇ ਸਬੂਤਾਂ ਨੂੰ ਸਾਹਮਣੇ ਰੱਖੇ ਤੇ ਸਾਨੂੰ ਸਰਕਾਰ ਨਾਲ ਕੰਮ ਕਰ ਕੇ ਖੁਸ਼ੀ ਹੋਵੇਗੀ। ਜਾਨਸਨ ਨੂੰ ਸਥਾਨਕ ਪੱਤਰਕਾਰ ਦੇ ਖ਼ਾਲਿਸਤਾਨ ਸਬੰਧੀ ਪੁੱਛੇ ਇਕ ਸਵਾਲ ਨੇ ਸਿੱਖਾਂ ਨੂੰ ਮੁੜ ਅੱਤਵਾਦੀ ਕਹਿਣ ਤੇ ਹਾਂ-ਪੱਖੀ ਜਵਾਬ ’ਤੇ ਯੂ. ਕੇ. ਸਿੱਖਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ ’ਤੇ ਬੋਰਿਸ ਜਾਨਸਨ ਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਸਲੋਹ ਤੋਂ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਗ੍ਰਹਿ ਮੰਤਰੀ ਤੋਂ ਸੰਸਦ ਵਿਚ ਪੁੱਛੇ ਸਵਾਲਾਂ ਤੋਂ ਕਿਨਾਰਾ ਕਰਦੇ ਰਹੇ, ਜਦੋਂ ਕਿ ਸ੍ਰ. ਢੇਸੀ ਵੱਲੋਂ ਦੋਵਾਂ ਦੇ ਅਸਤੀਫ਼ੇ ਦੀ ਮੰਗ ਲਗਾਤਾਰ ਕੀਤੀ ਜਾਂਦੀ ਰਹੀ ਹੈ।