ਹਾਂਗਕਾਂਗ ਦੀ ਅਦਾਲਤ ਤੋਂ ਬ੍ਰਿਟੇਨ ਦੇ ਜੱਜਾਂ ਨੇ ਦਿੱਤਾ ਅਸਤੀਫ਼ਾ
Wednesday, Mar 30, 2022 - 08:10 PM (IST)
ਲੰਡਨ-ਬ੍ਰਿਟੇਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਹਾਂਗਕਾਂਗ ਦੀ ਚੋਟੀ ਦੀ ਅਦਾਲਤ ਤੋਂ ਆਪਣੇ ਜੱਜਾਂ ਨੂੰ ਹਟਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਉਥੇ ਰੱਖਣਾ ਸਾਬਕਾ ਬ੍ਰਿਟਿਸ਼ ਬਸਤੀ 'ਚ 'ਜਬਰ ਨੂੰ ਕਾਨੂੰਨੀ ਮਾਨਤਾ' ਦੇਣਾ ਹੋਵੇਗਾ। ਹਾਂਗਕਾਂਗ ਨੂੰ 1997 'ਚ ਚੀਨ ਨੂੰ ਸੌਂਪਣ ਤੋਂ ਬਾਅਦ ਤੋਂ ਬ੍ਰਿਟੇਨ ਦੇ ਜੱਜ ਉਥੇ ਦੀ ਅਦਾਲਤ 'ਚ ਬੈਠਦੇ ਸਨ।ਬ੍ਰਿਟੇਨ ਦੇ ਇਸ ਕਦਮ ਨਾਲ ਏਸ਼ੀਆ ਦੇ ਵਿੱਤੀ ਗੜ੍ਹ ਦੇ ਅਲੱਗ-ਥਲੱਗ ਪੈਣ ਦਾ ਖ਼ਤਰਾ ਵਧ ਗਿਆ ਹੈ ਕਿਉਂਕਿ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਹਾਂਗਕਾਂਗ 'ਤੇ ਆਪਣਾ ਕੰਟਰੋਲ ਰੱਖਣਾ ਚਾਹੁੰਦੀ ਹੈ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਮਾਫ਼ੀਆ ਦਾ ਲੱਕ ਤੋੜਨ ਲਈ ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਸਾਰੇ ਬੱਸ ਪਰਮਿਟ ਆਨਲਾਈਨ ਕਰਨ ਦਾ ਐਲਾਨ
ਸ਼ਹਿਰ 'ਚ ਕਾਨੂੰਨ ਦੇ ਸ਼ਾਸਨ ਦੀ ਰੱਖਿਆ ਦੀ ਕੋਸ਼ਿਸ਼ ਦੇ ਚੱਲਦੇ 'ਅਤਿੰਮ ਅਪੀਲ ਦੀ ਅਦਾਲਤ' 'ਚ ਬ੍ਰਿਟੇਨ ਦੇ ਜੱਜ ਸੇਵਾ ਦੇ ਰਹੇ ਸਨ ਪਰ ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਇਸ ਨੂੰ ਜਾਰੀ ਰੱਖਣਾ ਹੁਣ ਸੰਭਵ ਨਹੀਂ ਸੀ ਕਿਉਂਕਿ ਚੀਨ ਵੱਲੋਂ ਦਮਨਕਾਰੀ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਅਦਾਲਤ ਦੇ ਦੋਵੇਂ ਬ੍ਰਿਟਿਸ਼ ਜੱਜਾਂ ਨੇ ਬੁੱਧਵਾਰ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ।
ਇਹ ਵੀ ਪੜ੍ਹੋ : ਮੱਧ ਇਜ਼ਰਾਈਲ 'ਚ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ, 4 ਲੋਕਾਂ ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ