ਬ੍ਰਿਟਿਸ਼ ਅਦਾਲਤ ਨੇ ਅਸਾਂਜੇ ਨੂੰ ਜ਼ਮਾਨਤ ਸ਼ਰਤਾਂ ਦਾ ਉਲੰਘਣ ਕਰਨ ਦਾ ਦੋਸ਼ੀ ਪਾਇਆ
Friday, Apr 12, 2019 - 01:52 AM (IST)
ਲੰਡਨ - ਬ੍ਰਿਟੇਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਵਿਕੀਲਿਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ 2012 'ਚ ਜ਼ਮਾਨਤ ਸ਼ਰਤਾਂ ਦਾ ਉਲੰਘਣ ਕੀਤੇ ਜਾਣ ਦਾ ਦੋਸ਼ੀ ਪਾਇਆ। ਅਦਾਲਤ ਨੇ ਸਜ਼ਾ ਦੇ ਐਲਾਨ ਤੱਕ ਅਸਾਂਜੇ ਨੂੰ ਹਿਰਾਸਤ 'ਚ ਭੇਜ ਦਿੱਤਾ। ਅਸਾਂਜੇ ਨੂੰ 12 ਮਹੀਨੇ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਥਿਤ ਤੌਰ 'ਤੇ ਕੰਪਿਊਟਰ ਹੈਕਿੰਗ ਲਈ ਉਸ ਦੇ ਸਪੁਰਦ ਲਈ ਅਮਰੀਕਾ ਵੱਲੋਂ ਕੀਤੇ ਗਏ ਇਕ ਅਪੀਲ 'ਤੇ 2 ਮਈ ਨੂੰ ਉਸ ਨੂੰ ਅਦਾਲਤ ਕੀਤੀ ਇਕ ਹੋਰ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ। ਬ੍ਰਿਟਿਸ਼ ਪੁਲਸ ਨੇ ਅਸਾਂਜੇ ਨੂੰ 7 ਸਾਲਾਂ ਤੋਂ ਬਾਅਦ ਲੰਡਨ ਸਥਿਤ ਇਕਵਾਡੋਰ ਦੂਤਘਰ ਤੋਂ ਗ੍ਰਿਫਤਾਰ ਕੀਤਾ ਹੈ।