ਬ੍ਰਿਟੇਨ ਦੀ ਅਦਾਲਤ ਨੇ ਭਗੌੜਾ ਨੀਰਵ ਮੋਦੀ ਦੀ ਹਿਰਾਸਤ 17 ਅਕਤੂਬਰ ਤੱਕ ਵਧਾਈ

09/19/2019 10:16:52 PM

ਲੰਡਨ (ਏਜੰਸੀ)- ਲੰਡਨ ਦੀ ਕੋਰਟ ਨੇ 2 ਬਿਲੀਅਨ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਧੋਖਾਧੜੀ ਅਤੇ ਮਨੀ ਲਾਂਡਰਿੰਗ ਕੇਸ ਵਿਚ ਭਗੌੜੇ ਨੀਰਵ ਮੋਦੀ ਦੀ ਰਿਮਾਂਡ 17 ਅਕਤੂਬਰ ਤੱਕ ਵਧਾ ਦਿੱਤੀ ਹੈ। ਬ੍ਰਿਟੇਨ ਦੀ ਅਦਾਲਤ ਵਿਚ ਵੀਰਵਾਰ ਨੂੰ ਲੰਡਨ ਜੇਲ ਵਿਚ ਬੰਦ ਨੀਰਵ ਮੋਦੀ ਦੀ ਵੀਡੀਓ ਲਿੰਕ ਰਾਹੀਂ ਇਕ ਨਿਯਮਿਤ ਓਵਰ ਰਿਮਾਂਡ ਸੁਣਵਾਈ ਲਈ ਪੇਸ਼ ਹੋਈ ਸੀ। ਇਸ ਮਾਮਲੇ ਵਿਚ ਸੁਣਵਾਈ ਸਿਰਫ 5 ਮਿੰਟ ਦੀ ਹੋਈ, ਜਿਸ ਤੋਂ ਬਾਅਦ ਹਿਰਾਸਤ ਮਿਆਦ ਵਧਾ ਦਿੱਤੀ ਗਈ।

ਇਸ ਤੋਂ ਪਹਿਲਾਂ ਬ੍ਰਿਟੇਨ ਦੀ ਅਦਾਲਤ ਦੇ ਜੱਜ ਤੈਨ ਇਕਰਾਮ ਨੇ 22 ਅਗਸਤ ਨੂੰ ਸੁਣਵਾਈ ਵਿਚ ਕਿਹਾ ਕਿ ਕੋਈ ਤਰੱਕੀ ਨਹੀਂ ਹੈ, ਮੈਨੂੰ ਡਰ ਹੈ। ਉਨ੍ਹਾਂ ਨੇ ਅਦਾਲਤ ਦੇ ਕਲਰਕ ਨੂੰ ਮਈ ਵਿਚ ਸ਼ੁਰੂ ਹੋਣ ਵਾਲੇ ਪ੍ਰਸਤਾਵਿਤ ਪੰਜ ਦਿਨਾਂ ਹਵਾਲਗੀ ਪ੍ਰੀਖਣ ਦੀ ਪੁਸ਼ਟੀ ਕਰਨ ਲਈ ਹੁਕਮ ਦਿੱਤੇ ਸਨ। ਹਵਾਲਗੀ ਪ੍ਰੀਖਣ 11 ਮਈ 2020 ਤੋਂ ਸ਼ੁਰੂ ਹੋਵੇਗਾ। ਅਗਲੇ ਸਾਲ ਫਰਵਰੀ ਵਿਚ ਹਵਾਲਗੀ ਦੇ ਮੁਕੱਦਮੇ ਤੋਂ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਹੋਣ ਦੀ ਵੀ ਸੰਭਾਵਨਾ ਹੈ।

ਦੱਸ ਦਈਏ ਕਿ ਭਗੌੜਾ ਨੀਰਵ ਮੋਦੀ ਦੱਖਣ-ਪੱਛਮੀ ਲੰਡਨ ਦੀ ਵੰਡਰਸਵਰਥ ਜੇਲ ਵਿਚ ਕੈਦ ਹੈ। ਇਹ ਬ੍ਰਿਟੇਨ ਦੀ ਸਭ ਤੋਂ ਭੀੜਭਾੜ ਵਾਲੀਆਂ ਜੇਲਾਂ ਵਿਚੋਂ ਇਕ ਹੈ। ਮਾਰਚ 2019 ਵਿਚ ਸਕਾਟਲੈਂਡ ਯਾਰਡ ਪੁਲਸ ਨੇ ਭਾਰਤ ਸਰਕਾਰ ਦੇ ਦੋਸ਼ਾਂ ਤੋਂ ਬਾਅਦ ਹਵਾਲਗੀ ਵਾਰੰਟ ਦੇ ਤਹਿਤ ਨੀਰਵ ਮੋਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦਾ ਵਫਦ ਯੂ.ਕੇ. ਦੀ ਕ੍ਰਾਊਨ ਪ੍ਰਾਸੀਕਿਊਸ਼ਨ ਸਰਵਿਸ ਵਲੋਂ ਕੀਤਾ ਜਾ ਰਿਹਾ ਸੀ।  


Sunny Mehra

Content Editor

Related News