ਬ੍ਰਿਟਿਸ਼ ਕੋਲੰਬੀਆ ''ਚ ਵਾਪਰਿਆ ਸੜਕ ਹਾਦਸਾ, ਆਪਸ ''ਚ ਟਕਰਾਈਆਂ ਕਾਰਾਂ

Monday, Dec 18, 2017 - 04:55 PM (IST)

ਬ੍ਰਿਟਿਸ਼ ਕੋਲੰਬੀਆ ''ਚ ਵਾਪਰਿਆ ਸੜਕ ਹਾਦਸਾ, ਆਪਸ ''ਚ ਟਕਰਾਈਆਂ ਕਾਰਾਂ

ਬ੍ਰਿਟਿਸ਼ ਕੋਲੰਬੀਆ (ਏਜੰਸੀ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਐਤਵਾਰ ਦੀ ਰਾਤ ਨੂੰ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਬ੍ਰਿਟਿਸ਼ ਕੋਲੰਬੀਆ ਦੇ ਐਲੇਕਸ ਫਰੇਜ਼ਰ ਬ੍ਰਿਜ 'ਤੇ ਐਤਵਾਰ ਰਾਤ ਤਕਰੀਬਨ 8.45 ਵਜੇ ਵਾਪਰਿਆ। ਦਰਅਸਲ ਮੀਂਹ ਪੈਣ ਕਾਰਨ ਬ੍ਰਿਜ 'ਤੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਇਕ ਟੈਕਸੀ ਕੈਬ, ਦੂਜੀ ਕਾਰ ਉੱਤੇ ਚੜ੍ਹ ਗਈ। ਇਸ ਹਾਦਸੇ ਕਾਰਨ ਪਿਛੋਂ ਆ ਰਹੀਆਂ 5 ਕਾਰਾਂ ਦੀ ਆਪਸ 'ਚ ਟੱਕਰ ਹੋ ਗਈ। ਹਾਦਸੇ 'ਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਹੈ।
ਮੌਕੇ 'ਤੇ ਐਮਰਜੈਂਸੀ ਅਧਿਕਾਰੀਆਂ ਪੁੱਜੇ ਅਤੇ ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਕੁਝ ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਕਾਰਨ ਬ੍ਰਿਜ 'ਤੇ ਲੰਬਾ ਜਾਮ ਲੱਗ ਗਿਆ। ਲੋਕਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸਾਵਧਾਨੀ ਨਾਲ ਡਰਾਈਵਿੰਗ ਕਰਨ।


Related News