ਬ੍ਰਿਟਿਸ਼ ਰਾਜਦੂਤ ਨੇ ਅਫਗਾਨਿਸਤਾਨ ਛੱਡਣ ਤੋਂ ਕੀਤੀ ਨਾਂਹ, ਕਿਹਾ-ਸਾਰੇ ਨਾਗਰਿਕਾਂ ਦੀ ਸੁਰੱਖਿਆ ਹੈ ਉਸ ਦੀ ਤਰਜੀਹ
Tuesday, Aug 17, 2021 - 06:27 PM (IST)
ਬਰਮਿੰਘਮ (ਸੰਜੀਵ ਭਨੋਟ): ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਤੋਂ ਸਾਰੇ ਵਾਕਿਫ਼ ਹਨ। ਤਾਲਿਬਾਨ ਨੇ ਸਾਰੇ ਦੇਸ਼ 'ਤੇ ਕਬਜ਼ਾ ਕਰ ਲਿਆ ਹੈ। ਦੇਸ਼ ਦੇ ਰਾਖੇ ਕਹਾਉਣ ਵਾਲੇ ਰਾਸ਼ਟਰਪਤੀ ਗਨੀ ਸਮੇਤ ਸਾਰਾ ਮੰਤਰੀ ਮੰਡਲ ਜਨਤਾ ਨੂੰ ਮਰਨ ਲਈ ਛੱਡ ਕੇ ਫ਼ਰਾਰ ਹੋ ਗਿਆ ਹੈ ਤੇ ਦੂਜੇ ਦੇਸ਼ਾਂ ਵਿੱਚ ਸਿਆਸੀ ਪਨਾਹ ਮੰਗ ਰਹੇ ਹਨ।
ਉੱਥੇ ਦੂਜੇ ਪਾਸੇ ਬ੍ਰਿਟਿਸ਼ ਰਾਜਦੂਤ Sir Laurie Bristow ਜਿਹਨਾਂ ਨੇ ਸਿਰਫ ਦੋ ਮਹੀਨੇ ਪਹਿਲਾਂ ਹੀ ਅਫਗਾਨਿਸਤਾਨ ਵਿੱਚ ਬ੍ਰਿਟਿਸ਼ ਰਾਜਦੂਤ ਦੇ ਅਹੁਦੇ ਨੂੰ ਸੰਭਾਲਿਆ ਸੀ ਨੇ ਅਫ਼ਗ਼ਾਨ ਵਿੱਚੋ ਨਿਕਲਣ ਤੋਂ ਨਾਂਹ ਕਰ ਦਿੱਤੀ ਹੈ। ਉਹਨਾਂ ਨੇ ਕਿਹਾ,''ਜਦੋਂ ਤੱਕ ਮੇਰੇ ਦੇਸ਼ ਦੇ ਨਾਗਰਿਕ ਅਫ਼ਗ਼ਾਨ ਵਿੱਚ ਫਸੇ ਹਨ, ਉਹ ਕਿਵੇਂ ਦੇਸ਼ ਛੱਡ ਕੇ ਆ ਸਕਦੇ ਹਨ।''
ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਬੁਲਾਰੇ ਨੇ ਦੱਸਿਆ ਕਿ 57 ਸਾਲਾ ਰਾਜਦੂਤ ਹੋਮ ਆਫਿਸ ਦੇ ਸਟਾਫ਼, ਡਿਪਲੋਮੈਟਇਕ ਅਦਾਰਾ ਤੇ ਹਥਿਆਰਬੰਦ ਸਰਵਿਸ ਨਾਲ ਸਾਂਝੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ।ਜ਼ਿਕਰਯੋਗ ਹੈ ਜਿੱਥੇ ਸਾਰੇ ਪਾਸੇ ਅਮਰੀਕਾ ਤੇ ਇੰਗਲੈਂਡ ਦੇ ਅਫ਼ਗ਼ਾਨ ਰੋਲ ਬਾਰੇ ਬੁਰਾ ਬੋਲਿਆ ਜਾ ਰਿਹਾ ਹੈ ਤੇ ਉੱਥੇ ਹੀ ਸਾਰੇ ਸੋਸ਼ਲ ਮੀਡੀਆ 'ਤੇ ਬ੍ਰਿਟਿਸ਼ ਰਾਜਦੂਤ ਦੀ ਬਹਾਦਰੀ ਦੇ ਚਰਚੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ ਦੇ ਖ਼ੌਫ਼ 'ਚ ਛਲਕਿਆ ਬੱਚੀ ਦਾ ਦਰਦ, ਕਿਹਾ-'ਅਸੀਂ ਹੌਲੀ-ਹੌਲੀ ਮਰ ਜਾਵਾਂਗੇ' (ਵੀਡੀਓ)
ਰਾਜਦੂਤ ਜੋ ਰੂਸ ਅਤੇ ਅਮਰੀਕਾ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ, ਨੇ ਦੱਸਿਆ ਕਿ ਅਫਗਨਿਸਤਾਨ ਵਿੱਚ ਇਸ ਵੇਲੇ ਕੰਮ ਕਰਨਾ ਬਹੁਤ ਚੁਣੌਤੀ ਭਰਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਜਦੋਂ ਮੇਰੇ ਲੋਕਾਂ ਨੂੰ ਮੇਰੀ ਲੋੜ ਹੈ। ਪ੍ਰਧਾਨ ਮੰਤਰੀ ਦੇ ਬੁਲਾਰੇ ਵਲੋਂ ਵੀ ਰਾਜਦੂਤ ਦੀ ਬਹਾਦਰੀ ਦੀ ਤਾਰੀਫ਼ ਕੀਤੀ ਗਈ ਹੈ ਕੀ ਵ੍ਹਰਦੀਆਂ ਗੋਲੀਆਂ ਵਿੱਚ ਵੀ ਉਹ ਵੀਜ਼ੇ ਦੇ ਰਹੇ ਹਨ।