ਇੰਗਲੈਂਡ ਦੇ ਹੀਥਰੋ ਏਅਰਪੋਰਟ ''ਤੇ ਯਾਤਰੀਆਂ ਨੂੰ ਮਿਲੀ ਨਵੀਂ ਸਹੂਲਤ, ਖਿੜੇ ਚਿਹਰੇ (ਤਸਵੀਰਾਂ)

03/26/2017 11:44:11 AM

ਲੰਡਨ— ਇੰਗਲੈਂਡ ਦੇ ਹੀਥਰੋ ਏਅਰਪੋਰਟ ''ਤੇ ਯਾਤਰੀਆਂ ਨੂੰ ਨਵੀਂ ਸਹੂਲਤ ਦਿੱਤੀ ਜਾ ਰਹੀ ਹੈ। ਬ੍ਰਿਟਿਸ਼ ਏਅਰਵੇਜ਼ ਏਅਰਲਾਈਨ ਨੇ ਹੀਥਰੋ ਏਅਰਪੋਰਟ ''ਤੇ ਫੇਸ ਸਕੈਨਿੰਗ (ਚਿਹਰਾ ਪਛਾਣਨ ਵਾਲੀ) ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ। ਫਿਲਹਾਲ ਇੰਗਲੈਂਡ ਦੀ ਇਸੇ ਏਅਰਲਾਈਨ ਨੇ ਇਸ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ ਪਰ ਹੌਲੀ-ਹੌਲੀ ਇਸ ਨੂੰ ਹੋਰ ਏਅਰਲਾਈਨਜ਼ ਵੀ ਅਪਨਾਉਣਗੀਆਂ। ਇਸ ਤਕਨੀਕ ਬੋਰਡਿੰਗ ਪਾਸ ਦੇ ਨਾਲ ਹੀ ਯਾਤਰੀ ਦੇ ਚਿਹਰੇ ਨੂੰ ਸਕੈਨ ਕਰਕੇ ਉਸ ਦੀ ਪਛਾਣ ਕਰ ਲਵੇਗੀ ਅਤੇ ਇਸ ਤੋਂ ਬਾਅਦ ਯਾਤਰੀ ਬਿਨਾਂ ਕਿਸੀ ਦਸਤਾਵੇਜ਼ ਦੀ ਜਾਂਚ ਦੇ ਸਿੱਧਾ ਫਲਾਈਟ ਵਿਚ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਯਾਤਰੀਆਂ ਦੀ ਜਾਂਚ ਵਿਚ ਲੱਗਣ ਵਾਲੇ ਸਮੇਂ ਨੂੰ ਬਚਾਇਆ ਜਾ ਸਕੇਗਾ। 
ਬ੍ਰਿਟਿਸ਼ ਏਅਰਵੇਜ਼ ਨੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਟਰਮੀਨਲ 5 ''ਤੇ ਫੇਸ ਸਕੈਨਿੰਗ ਮਸ਼ੀਨਾਂ ਲਗਾਈਆਂ ਹਨ। ਫਿਲਹਾਲ ਇਹ ਘਰੇਲੂ ਫਲਾਈਟਾਂ ਲਈ ਹੀ ਹਨ ਪਰ ਬਾਅਦ ਵਿਚ ਇਸ ਤਕਨੀਕ ਦੀ ਵਰਤੋਂ ਅੰਤਰਰਾਸ਼ਟਰੀ ਫਲਾਈਟਾਂ ਲਈ ਵੀ ਕੀਤੀ ਜਾਵੇਗੀ।  ਇੱਥੇ ਦੱਸ ਦੇਈਏ ਕਿ ਬ੍ਰਿਟੇਨ ਅਤੇ ਅਮਰੀਕਾ ਵੱਲੋਂ ਸੁਰੱਖਿਆ ਨੂੰ ਵਧਾਉਣ ਲਈ ਏਅਰਪੋਰਟਾਂ ''ਤੇ ਕਈ ਤਰ੍ਹਾਂ ਦੇ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇੰਗਲੈਂਡ ਅਤੇ ਅਮਰੀਕਾ ਨੇ ਕਈ ਦੇਸ਼ਾਂ ਦੇ ਨਾਗਰਿਕਾਂ ''ਤੇ ਇਲੈਕਟ੍ਰਾਨਿਕ ਵਸਤਾਂ ਲਿਆਉਣ ''ਤੇ ਪਾਬੰਦੀ ਲਗਾ ਦਿੱਤੀ ਸੀ। ਕਈ ਏਅਰਲਾਈਨਜ਼ ਪਹਿਲਾਂ ਹੀ ਏਅਰਪੋਰਟ ''ਤੇ ਸੈਲਫ ਬੋਰਡਿੰਗ ਗੇਟ ਅਤੇ ਬੈਗ ਚੈੱਕ ਕਰਨ ਦੀ ਸੈਲਫ ਸਰਵਿਸ ਦਾ ਇਸਤੇਮਾਲ ਕਰ ਰਹੀਆਂ ਹਨ।

Kulvinder Mahi

News Editor

Related News