ਬ੍ਰਿਟਿਸ਼ ਏਅਰਵੇਜ਼ ਵੱਲੋਂ ਕਾਹਿਰਾ ਲਈ ਉਡਾਣਾਂ 7 ਦਿਨਾਂ ਤਕ ਰੱਦ

Sunday, Jul 21, 2019 - 09:14 AM (IST)

ਬ੍ਰਿਟਿਸ਼ ਏਅਰਵੇਜ਼ ਵੱਲੋਂ ਕਾਹਿਰਾ ਲਈ ਉਡਾਣਾਂ 7 ਦਿਨਾਂ ਤਕ ਰੱਦ

ਲੰਡਨ— ਬ੍ਰਿਟਿਸ਼ ਏਅਰਵੇਜ਼ ਨੇ ਸ਼ਨੀਵਾਰ ਨੂੰ ਕਾਹਿਰਾ ਲਈ 7 ਦਿਨਾਂ ਤਕ ਆਪਣੀਆਂ ਉਡਾਣਾਂ ਬੰਦ ਰੱਖਣ ਦੀ ਘੋਸ਼ਣਾ ਕੀਤੀ ਹੈ। ਇਹ ਘੋਸ਼ਣਾ ਵੈੱਬਸਾਈਟ ਰਾਹੀਂ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। 

ਇਸ ਦੇ ਇਲਾਵਾ ਇਸ ਸਬੰਧ 'ਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ 'ਚ ਨਾਗਰਿਕਾਂ  ਨੂੰ ਉੱਥੋਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਉੱਤਰੀ ਸਿਨਾਈ 'ਚ ਪੁਲਸ ਅਤੇ ਸੁਰੱਖਿਆ ਫੌਜ 'ਤੇ ਹੋਏ ਅੱਤਵਾਦੀ ਹਮਲੇ ਹੋ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ,''ਮਿਸਰ 'ਚ ਅੱਤਵਾਦੀ ਹਮਲੇ ਦਾ ਸ਼ੱਕ ਹੈ ਜਿਸ 'ਚ ਉੱਤਰੀ ਸਿਨਾਈ ਬੇਹੱਦ ਸੰਵੇਦਨਸ਼ੀਲ ਹੈ ਅਤੇ ਸਮੁੱਚੇ ਦੇਸ਼ 'ਚ ਅੱਤਵਾਦੀ ਹਮਲਿਆਂ ਦਾ ਖਤਰਾ ਬਣਿਆ ਹੋਇਆ ਹੈ।'' 

ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਮਿਸਰ ਨਾ ਜਾਣ ਅਤੇ ਉੱਥੇ ਰਹਿਣ ਦੌਰਾਨ ਸੁਰੱਖਿਆ ਵਰਤਣ ਦੀ ਸਲਾਹ ਦਿੱਤੀ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਨਾਗਰਿਕਾਂ ਨੂੰ ਭੀੜ ਵਾਲੀ ਥਾਂ 'ਤੇ ਵੀ ਨਾ ਜਾਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਾਲ 2018 'ਚ ਤਕਰੀਬਨ 4 ਲੱਖ 15 ਹਜ਼ਾਰ ਬ੍ਰਿਟਿਸ਼ ਨਾਗਰਿਕਾਂ ਨੇ ਮਿਸਰ ਦੀ ਯਾਤਰਾ ਕੀਤੀ ਸੀ।


Related News