ਬ੍ਰਿਟੇਨ ਨੇ ਰੂਸ ਨਾਲ ਤਣਾਅ ਦਰਮਿਆਨ ‘ਗੋਲਡਨ ਵੀਜ਼ਾ’ ਵਿਵਸਥਾ ਕੀਤੀ ਖ਼ਤਮ

02/18/2022 10:24:14 AM

ਲੰਡਨ (ਭਾਸ਼ਾ)- ਯੂ.ਕੇ. ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਚਿੰਤਾਵਾਂ ਦਰਮਿਆਨ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਰਿਹਾਇਸ਼ ਦੀ ਪੇਸ਼ਕਸ਼ ਕਰਨ ਵਾਲੀ ਅਖੌਤੀ ‘ਗੋਲਡਨ ਵੀਜ਼ਾ’ ਵਿਵਸਥਾ ਨੂੰ ਖਤਮ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਬ੍ਰਿਟੇਨ ਰੂਸ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰਨ ਲਈ ਲਗਾਤਾਰ ਦਬਾਅ ਹੇਠ ਸੀ। ਯੂ.ਕੇ. ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਟੀਅਰ-1 ਨਿਵੇਸ਼ਕ ਵੀਜ਼ਾ ਵਿਵਸਥਾ ਨੇ ‘ਭ੍ਰਿਸ਼ਟ ਅਮੀਰ ਲੋਕਾਂ ਨੂੰ ਬ੍ਰਿਟੇਨ ’ਚ ਪਹੁੰਚ ਦੇ ਮੌਕੇ’ ਪ੍ਰਦਾਨ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਇਸ ਵੀਜ਼ੇ ਕਾਰਨ ਸੁਰੱਖਿਆ ਚਿੰਤਾਵਾਂ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਈ ਕੇਸਾਂ ਵਿਚ ਨਾਜਾਇਜ਼ ਪੈਸੇ ਕਮਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਲੋਕਾਂ ਨੇ ਵੀ ਇਸ ਵੀਜ਼ੇ ਦਾ ਨਾਜਾਇਜ਼ ਫਾਇਦਾ ਉਠਾਇਆ ਹੈ।

ਯੂਕ੍ਰੇਨ ’ਤੇ ਰੂਸੀ ਹਮਲੇ ਦੇ ਖਤਰੇ ਕਾਰਨ ਬ੍ਰਿਟੇਨ ’ਚ ਰੂਸ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਗੈਰ-ਕਾਨੂੰਨੀ ਧਨ/ਵਿੱਤ ’ਤੇ ਲਗਾਮ ਲਗਾਉਣ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਬ੍ਰਿਟਿਸ਼ ਲੋਕਾਂ ਦਾ ਸਿਸਟਮ ’ਚ ਵਿਸ਼ਵਾਸ ਬਣਿਆ ਰਹੇ।

PunjabKesari

ਜਾਣੋ ਗੋਲਡਨ ਵੀਜ਼ਾ ਬਾਰੇ
ਬ੍ਰਿਟੇਨ ਵਿਚ 20 ਲੱਖ ਪੌਂਡ (27 ਲੱਖ ਅਮਰੀਕੀ ਡਾਲਰ) ਜਾਂ ਉਸ ਤੋਂ ਵੱਧ ਦੀ ਰਾਸ਼ੀ ਦਾ ਨਿਵੇਸ਼ ਕਰਨ ਵਾਲਿਆਂ ਨੂੰ ਦੇਸ਼ ਵਿਚ ਨਿਵਾਸ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਪਰਿਵਾਰ ਨੂੰ ਵੀ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਵੀਜ਼ਾ ਸਬੰਧੀ ਇਹ ਨਿਯਮ 2008 ਤੋਂ ਪ੍ਰਭਾਵੀ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਇਸ ਵੀਜ਼ਾ ਸਹੂਲਤ ਨੂੰ ਬੰਦ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ

ਅਜਿਹੇ ਜ਼ਿਆਦਾਤਰ ਵੀਜ਼ਾਧਾਰਕ ਰੂਸੀ ਲੋਕ
ਅਜਿਹੇ ਜ਼ਿਆਦਾਤਰ ਵੀਜ਼ਾ ਧਾਰਕ ਰੂਸੀ ਲੋਕ ਹਨ। ਆਲੋਚਕ ਲੰਬੇ ਸਮੇਂ ਤੋਂ ਇਹ ਸਵਾਲ ਕਰਦੇ ਰਹੇ ਹਨ ਕਿ ਕੀ ਇਸ ਨੀਤੀ ਜ਼ਰੀਏ ਬ੍ਰਿਟੇਨ ਵਿਚ ਮਨੀ ਲਾਂਡਰਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਬ੍ਰਿਟੇਨ ਵਿਚ ਰੂਸ ਦੀ ਪਹੁੰਚ ਨੂੰ ਲੈਕੇ ਚਿੰਤਾਵਾਂ ਵੱਧ ਗਈਆਂ ਹਨ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਗੈਰ ਕਾਨੂੰਨੀ ਧਨ/ਵਿੱਤ 'ਤੇ ਲਗਾਮ ਲਗਾਉਣ ਲਈ ਹੈ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News