EU ਤੋਂ ਪੂਰੀ ਤਰ੍ਹਾਂ ਵੱਖ ਹੋਇਆ ਬ੍ਰਿਟੇਨ, ਨਵੇਂ ਸਾਲ ''ਚ ਹੋਣਗੀਆਂ ਇਹ ਤਬਦੀਲੀਆਂ

01/01/2021 6:03:22 PM

ਲੰਡਨ (ਬਿਊਰੋ): ਬ੍ਰਿਟੇਨ ਦੇ ਲਈ ਨਵੇਂ ਸਾਲ ਦੇ ਨਾਲ-ਨਾਲ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ।ਬ੍ਰਿਟੇਨ ਯੂਰਪੀ ਯੂਨੀਅਨ ਤੋਂ ਰਸਮੀ ਤੌਰ 'ਤੇ ਵੱਖ ਹੋ ਗਿਆ ਹੈ। ਬ੍ਰਿਟੇਨ ਨੇ ਰਾਤ ਠੀਕ 11 ਵਜੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ ਅਤੇ ਯਾਤਰਾ, ਵਪਾਰ, ਪ੍ਰਵਾਸੀ ਤੇ ਸੁਰੱਖਿਆ ਦੇ ਆਪਣੇ ਨਿਯਮ ਲਾਗੂ ਕੀਤੇ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਹੁਣ ਜਦੋਂ ਬ੍ਰੈਗਜ਼ਿਟ ਖਤਮ ਹੋ ਗਿਆ ਹੈ ਤਾਂ ਬ੍ਰਿਟੇਨ ਦੇ ਹੱਥਾਂ ਵਿਚ ਆਜ਼ਾਦੀ ਆਈ ਹੈ। ਇਸ ਦੇ ਨਾਲ ਹੀ ਚੀਜਾਂ ਨੂੰ ਹੋਰ ਬਿਹਤਰ ਕਰਨ ਦੀ ਸਮਰੱਥਾ ਵੀ। ਬ੍ਰੈਗਜ਼ਿਟ ਬਿੱਲ ਸੰਸਦ ਦੇ ਦੋਹਾਂ ਸਦਨਾਂ ਵਿਚ ਪਾਸ ਹੋਣ ਦੇ ਬਾਅਦ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਵੀ ਇਸ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਸ਼ਾਹੀ ਮਨਜ਼ੂਰੀ ਦੇ ਬਾਅਦ ਨਵੇਂ ਸਾਲ ਤੋਂ ਬ੍ਰਿਟੇਨ ਹੁਣ ਆਪਣਾ ਰਸਤਾ ਖੁਦ ਤੈਅ ਕਰੇਗਾ।ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਬ੍ਰਿਟੇਨ ਇਕ ਦੋਸਤ ਅਤੇ ਸਹਿਯੋਗੀ ਰਹੇਗਾ। 

PunjabKesari

ਪੀ.ਐੱਮ.ਜਾਨਸਨ ਨੇ ਕਹੀ ਇਹ ਗੱਲ
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਅਤੇ ਯੂਰਪੀ ਯੂਨੀਅਨ ਦੋਹਾਂ ਦਾ ਧੰਨਵਾਦ ਕੀਤਾ। ਜਾਨਸਨ ਨੇ ਕਿਹਾ ਕਿ 31 ਦਸੰਬਰ ਦੀ ਰਾਤ 11 ਵਜੇ ਤੋਂ ਸਾਡੀ ਯੂਰਪੀ ਯੂਨੀਅਨ ਦੇ ਨਾਲ ਨਵੇਂ ਸੰਬੰਧਾਂ ਦੀ ਸ਼ੁਰੂਆਤ ਹੋ ਰਹੀ ਹੈ। ਬ੍ਰੈਗਜ਼ਿਟ ਅੰਤ ਨਹੀਂ, ਨਵੀਂ ਸ਼ੁਰੂਆਤ ਹੈ। ਇਸ ਮਹਾਨ ਦੇਸ਼ ਦੀ ਕਿਸਮਤ ਹੁਣ ਸਾਡੇ ਹੱਥ ਵਿਚ ਹੈ। ਅਸੀਂ ਇਸ ਫਰਜ਼ ਨੂੰ ਪੂਰੀ ਮਜ਼ਬੂਤੀ ਨਾਲ ਨਿਭਾਵਾਂਗੇ। ਬੁੱਧਵਾਰ ਨੂੰ ਹਾਊਸ ਆਫ ਲਾਰਡਸ ਵਿਚ ਬ੍ਰੈਗਜ਼ਿਟ ਬਿੱਲ 73 ਦੇ ਮੁਕਾਬਲੇ 521 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦਾ 49 ਸਾਲ ਪੁਰਾਣਾ ਇਹ ਰਿਸ਼ਤਾ ਹੁਣ ਦੂਜੇ ਰੂਪਾਂ ਵਿਚ ਦੇਖਿਆ ਜਾਵੇਗਾ।

PunjabKesari

ਜਾਨਸਨ ਨੇ ਕਿਹਾ ਕਿ ਦੇਸ਼ ਦੇ ਲਈ ਇਕ ਅਦਭੁੱਤ ਪਲ ਸੀ। ਉਹਨਾਂ ਨੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਇਸ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਇਸ ਦਾ ਵੱਧ ਤੋਂ ਵੱਧ ਲਾਭ ਲਈਏ। ਹੁਣ ਦੇਸ਼ ਦੀ ਆਰਥਿਕ ਆਜ਼ਾਦੀ ਸਾਡੇ ਹੱਥਾਂ ਵਿਚ ਹੈ। ਬ੍ਰਿਟੇਨ ਦੇ ਲਈ ਇਹ ਮਾਣ ਦਾ ਪਲ ਹੈ। ਉਹਨਾਂ ਨੇ ਕਿਹਾ ਕਿ ਬ੍ਰਿਟੇਨ ਦੇ ਲਈ ਇਹ ਨਵੀਆਂ ਰਾਜਨੀਤਕ ਅਤੇ ਆਰਥਿਕ ਤਰਜੀਹਾਂ ਨਿਰਧਾਰਤ ਕਰਨ ਦਾ ਬਿਹਤਰ ਮੌਕਾ ਹੈ।

ਹੋਣਗੀਆਂ ਇਹ ਤਬਦੀਲੀਆਂ
- ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਵਿਚ ਸੁਤੰਤਰ ਆਵਾਜਾਈ ਬੰਦ ਹੋ ਗਈ ਹੈ। ਇਸ ਦੇ ਬਦਲੇ ਬ੍ਰਿਟੇਨ ਨੇ ਪੁਆਇੰਟ ਇਮੀਗ੍ਰੇਸ਼ਨ ਸਿਸਟਮ ਬਣਾਇਆ ਹੈ।

- ਬ੍ਰਿਟੇਨ ਦੇ ਕਿਸੇ ਵਿਅਕਤੀ ਨੂੰ ਜ਼ਿਆਦਾਤਰ ਯੂਰਪੀ ਯੂਨੀਅਨ ਦੇਸ਼ਾਂ ਵਿਚ 90 ਦਿਨ ਤੋ ਵੱਧ ਰਹਿਣ ਦੇ ਲਈ ਵੀਜ਼ਾ ਦੀ ਲੋੜ ਹੋਵੇਗੀ।

- ਟੈਕਸ ਰਹਿਤ ਸ਼ਾਪਿੰਗ ਦੀ ਸਹੂਲਤ ਹੋਵੇਗੀ ਮਤਲਬ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਪਰਤਣ ਵਾਲੇ ਲੋਕ ਆਪਣੇ ਨਾਲ 42 ਲਿਟਰ ਬੀਅਰ, 18 ਲਿਟਰ ਵਾਈਨ, 200 ਸਿਗਰਟ ਬਿਨਾਂ ਕਿਸੇ ਟੈਕਸ ਦੇ ਲਿਆ ਸਕਦੇ ਹਨ।

- ਆਇਰਲੈਂਡ ਦੇ ਇਲਾਵਾ ਬ੍ਰਿਟੇਨ ਵਿਚ ਰਹਿਣ ਦੀ ਇੱਛਾ ਰੱਖਣ ਵਾਲੇ ਯੂਰਪੀ ਯੂਨੀਅਨ ਦੇ ਨਾਗਰਿਕਾਂ 'ਤੇ ਪੁਆਇੰਟ ਆਧਾਰਿਤ ਸਿਸਟਮ ਲਾਗੂ ਹੋਵੇਗਾ ਜਿਵੇਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਨਾਗਿਰਕਾਂ 'ਤੇ ਹੁੰਦਾ ਹੈ।

- ਬ੍ਰਿਟੇਨ ਦੀ ਪੁਲਸ ਦੇ ਕੋਲ ਹੁਣ ਯੂਰਪੀ ਯੂਨੀਅਨ ਦਾ ਡਾਟਾ ਬੇਸ ਨਹੀਂ ਹੋਵੇਗਾ ਜਿਸ ਵਿਚ ਕ੍ਰਿਮੀਨਲ ਰਿਕਾਰਡ, ਫਿੰਗਰਪ੍ਰਿੰਟਸ ਅਤੇ ਲੋੜੀਂਦੇ ਲੋਕਾਂ ਦੀ ਸੂਚੀ ਹੁੰਦੀ ਹੈ।

- ਇੰਗਲੈਂਡ, ਸਕਾਟਲੈਂਡ, ਵੇਲਜ਼ ਦੇ ਵਪਾਰੀਆਂ ਦੇ ਲਈ ਕਾਗਜ਼ੀ ਕਾਰਵਾਈ ਜ਼ਿਆਦਾ ਵੱਧ ਜਾਵੇਗੀ ਜੋ ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਨਾਲ ਵਪਾਰ ਕਰਦੇ ਹਨ। ਯੂਰਪ ਵਿਚ ਨਿਰਯਾਤ ਕਰਨ ਵਾਲੀ ਬ੍ਰਿਟਿਸ਼ ਕੰਪਨੀਆਂ ਨੂੰ ਕਮਟਮ ਫਾਰਮ ਭਰਨੇ ਪੈਣਗੇ।

PunjabKesari

ਪੜ੍ਹੋ ਇਹ ਅਹਿਮ ਖਬਰ- ਮੋਰਨਿੰਗ ਕਸੰਲਟ ਦੇ ਸਰਵੇ 'ਚ ਦਾਅਵਾ, ਪੀ.ਐੱਮ. ਮੋਦੀ ਦੁਨੀਆ ਦੇ ਸਭ ਤੋਂ ਸਵੀਕਾਰਯੋਗ ਨੇਤਾ

ਬੀਤੇ ਦੋ ਹਫਤਿਆਂ ਤੋਂ ਬ੍ਰਿਟੇਨ ਵਿਚ ਵਿਸ਼ੇਸ਼ ਤਿਆਰੀਆਂ ਚੱਲ ਰਹੀਆਂ ਹਨ ਤਾਂ ਜੋ ਦੇਸ਼ ਆਉਣ ਵਾਲੀਆਂ ਤਬਦੀਲੀਆਂ ਲਈ ਤਿਆਰ ਹੋ ਸਕੇ ਭਾਵੇਂਕਿ ਅਜਿਹਾ ਖਦਸ਼ਾ ਹੈ ਕਿ ਛੋਟੇ ਕਾਰੋਬਾਰਾਂ ਵਾਲੇ ਇਸ ਸਥਿਤੀ ਲਈ ਤਿਆਰ ਨਹੀਂ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News